ਲੁਧਿਆਣਾ ਪੁਲਿਸ ਨੇ ਏ.ਟੀ.ਐਮ. ਲੁੱਟਣ ਵਾਲੇ ਗਿਰੋਹ ਦੇ ਦੋਸ਼ੀਆਂ ਨੂੰ ਕੀਤਾ ਕਾਬੂ
ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਗੈਸ ਕੱਟਰ ਦੀ ਮਦਦ ਨਾਲ ਏ.ਟੀ.ਐਮ. ਲੁੱਟਣ ਵਾਲੇ ਇਕ ਗਿਰੋਹ ਦੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਦੀਪਕ ਕੁਮਾਰ ਉਰਫ ਦੀਪੂ ਅਤੇ ਜਸਮਿੰਦਰ ਸਿੰਘ ਉਰਫ਼ ਜੱਸ ਦੇ ਰੂਪ ਵਿਚ ਹੋਈ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀ ਗੈਸ ਕਟਰ ਦੀ ਮਦਦ ਨਾਲ ਏ.ਟੀ.ਐਮ. ਨੂੰ ਲੁੱਟਦੇ ਸਨ। ਉਨ੍ਹਾਂ ਨੇ ਕਿਹਾ ਕਿ ਦੋਸ਼ਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੇ ਕਬਜ਼ੇ ਵਿਚੋਂ ਏ.ਟੀ.ਐਮ. ਨੂੰ ਕੱਟਣ ਲਈ ਵਰਤੇ ਜਾਂਦੇ ਗੈਸ ਕਟਰ ਅਤੇ ਹੋਰ ਉਪਕਰਨ ਅਤੇ ਇਕ ਪਿਸਟਲ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ 21 ਦੇ ਕਰੀਬ ਮੁਕਦਮੇ ਦਰਜ ਹਨ।
;
;
;
;
;
;
;
;
;