ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਕਿਸਾਨਾਂ ਲਈ ਵੱਡੇ ਫ਼ੈਸਲੇ ਲਏ ਗਏ
ਚੰਡੀਗੜ੍ਹ, 2 ਜੂਨ 2026- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਕਿਸਾਨਾਂ ਲਈ ਵੱਡੇ ਫ਼ੈਸਲੇ ਲਏ ਗਏ ਹਨ। 26 ਸਾਲ ਪੁਰਾਣੇ ਕੇ.ਸੀ.ਸੀ. ਸਿਸਟਮ ਵਿਚ ਇਤਿਹਾਸਕ ਬਦਲਾਅ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਹੁਣ ਸਾਰੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਹੈ। ਕਣਕ ਦੀ ਫਸਲ ਲਈ ਕ੍ਰੈਡਿਟ ਸੀਮਾ 24,380 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ।ਪਹਿਲੀ ਵਾਰ, ਪਰਾਲੀ ਪ੍ਰਬੰਧਨ ਲਈ ਕੇਸੀਸੀ ਵਿਚ ₹ 2,000 ਪ੍ਰਤੀ ਏਕੜ ਦੀ ਵੱਖਰੀ ਵਿਵਸਥਾ ਹੈ।
ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਲਈ ਕ੍ਰੈਡਿਟ ਸੀਮਾ ਵਧਾ ਕੇ 1 ਲੱਖ ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਹੈ। ਸਬਜ਼ੀਆਂ ਅਤੇ ਬਾਗਬਾਨੀ ਫਸਲਾਂ ਲਈ ਕ੍ਰੈਡਿਟ ਸੀਮਾ 32,000 ਰੁਪਏ ਤੋਂ ਵਧਾ ਕੇ 1.57 ਲੱਖ ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। ਡ੍ਰੈਗਨ ਫਰੂਟ, ਬਾਂਸ, ਪੋਪੂਲਰ ਅਤੇ ਲੈਮਨਗ੍ਰਾਸ ਵਰਗੀਆਂ ਫਸਲਾਂ ਨੂੰ ਪਹਿਲੀ ਵਾਰ ਕੇਸੀਸੀ ਵਿੱਚ ਸ਼ਾਮਲ ਕੀਤਾ ਗਿਆ। ਕਿਸਾਨਾਂ ਨੂੰ ਹੁਣ 6 ਸਾਲ ਲਈ ਕੇਸੀਸੀ ਦੀ ਮਨਜ਼ੂਰੀ ਮਿਲੇਗੀ, ਹਰ ਸਾਲ ਵਧੇਗੀ ਸੀਮਾ। ਕਿਸਾਨ ਏਟੀਐਮ, ਯੂਪੀਆਈ ਅਤੇ ਡਿਜੀਟਲ ਬੈਂਕਿੰਗ ਰਾਹੀਂ ਆਸਾਨੀ ਨਾਲ ਆਪਣੇ ਪੈਸੇ ਕਢਵਾ ਸਕਣਗੇ।
;
;
;
;
;
;
;
;
;