JALANDHAR WEATHER

ਚੋਰਾਂ ਨੇ ਬੱਸ ਅੱਡੇ ’ਚੋਂ ਚੁੱਕੀ ਸਰਕਾਰੀ ਬੱਸ

ਮੌੜ ਮੰਡੀ, (ਬਠਿੰਡਾ), 28 ਜੁਲਾਈ (ਗੁਰਜੀਤ ਸਿੰਘ ਕਮਾਲੂ)- ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਸ਼ਹਿਰ ਮੌੜ ਮੰਡੀ ਦੇ ਬੱਸ ਅੱਡੇ ’ਚੋਂ ਚੋਰਾਂ ਵਲੋਂ ਸਰਕਾਰੀ ਬੱਸ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਡੇਢ ਕੁ ਕਿਲੋਮੀਟਰ ਦੂਰ ਜਾ ਕੇ ਉਸ ਸਮੇਂ ਫੇਲ੍ਹ ਹੋ ਗਈ, ਜਦੋਂ ਇਹ ਬੱਸ ਪਿੰਡ ਘੁੰਮਣ ਵਾਲੇ ਰਾਹ ’ਤੇ ਚਿੱਕੜ ਵਿਚ ਫਸ ਗਈ। ਚੋਰਾਂ ਨੇ ਬੱਸ ਨੂੰ ਗਾਰ ’ਚੋਂ ਕੱਢਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ ਤੇ ਆਖਰ ਬੱਸ ਨੂੰ ਗਾਰ ਵਿਚ ਹੀ ਫਸੀ ਛੱਡ ਕੇ ਭੱਜ ਗਏ।

ਇਸ ਘਟਨਾ ਦਾ ਸੰਬੰਧਿਤ ਬੱਸ ਦੇ ਚਾਲਕ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਬੱਸ ਨੂੰ ਆਪਣੇ ਰੂਟ ’ਤੇ ਲਿਜਾਣ ਲਈ ਬੱਸ ਅੱਡੇ ਪੁੱਜੇ। ਘਟਨਾ ਦਾ ਪਤਾ ਚਲਦਿਆਂ ਹੀ ਪੀ.ਆਰ.ਟੀ.ਸੀ. ਅਧਿਕਾਰੀ ਮੌਕੇ ’ਤੇ ਪੁੱਜੇ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਿਆ ਕਿ ਚੋਰਾਂ ਵਲੋਂ ਉਕਤ ਬੱਸ ਅੱਡੇ ’ਚੋਂ ਤਿੰਨ ਬੱਸਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦੋ ਬੱਸਾਂ ਸਟਾਰਟ ਨਹੀਂ ਹੋ ਸਕੀਆਂ। ਇਸ ਬੱਸ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ।

ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰ ਸ਼ਹਿਰ ਵਿਚਕਾਰ ਸਥਿਤ ਬੱਸ ਅੱਡੇ ’ਚੋਂ ਬੱਸ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ