ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦ ਆਉਣਗੇ ਭਾਰਤ - ਐਨ.ਐਸ.ਏ. ਅਜੀਤ ਡੋਵਾਲ

ਨਵੀਂ ਦਿੱਲੀ, 7 ਅਗਸਤ-ਐਨ.ਐਸ.ਏ. ਅਜੀਤ ਡੋਵਾਲ ਨੇ ਮਾਸਕੋ ਦੀ ਆਪਣੀ ਫੇਰੀ ਦੌਰਾਨ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੀਆਂ ਤਰੀਕਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਐਨ.ਐਸ.ਏ. ਵਲੋਂ ਉਨ੍ਹਾਂ ਦੇ ਰੁਝੇਵਿਆਂ ਵਿਚ ਕੋਈ ਖਾਸ ਤਰੀਕ ਜਾਂ ਸਮਾਂ ਨਹੀਂ ਦੱਸਿਆ ਗਿਆ।