ਗੁਜਰਾਤ ਹਾਈ ਕੋਰਟ ਨੇ ਜਬਰ-ਜ਼ਨਾਹ ਮਾਮਲੇ 'ਚ ਆਸਾਰਾਮ ਬਾਪੂ ਦੀ ਜ਼ਮਾਨਤ 21 ਅਗਸਤ ਤੱਕ ਵਧਾਈ

ਨਵੀਂ ਦਿੱਲੀ, 7 ਅਗਸਤ-ਗੁਜਰਾਤ ਹਾਈ ਕੋਰਟ ਨੇ ਜਬਰ-ਜ਼ਨਾਹ ਦੇ ਮਾਮਲੇ ਵਿਚ ਸਵੈ-ਘੋਸ਼ਿਤ ਆਸਾਰਾਮ ਬਾਪੂ ਦੀ ਜ਼ਮਾਨਤ ਮੈਡੀਕਲ ਆਧਾਰ 'ਤੇ 21 ਅਗਸਤ ਤੱਕ ਵਧਾ ਦਿੱਤੀ ਹੈ। ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਆਸਾਰਾਮ ਦੀ ਅਸਥਾਈ ਜ਼ਮਾਨਤ ਪਟੀਸ਼ਨ ਵਧਾ ਦਿੱਤੀ ਹੈ, ਜਿਸਨੂੰ ਗਾਂਧੀਨਗਰ ਦੀ ਇਕ ਅਦਾਲਤ ਨੇ 2013 ਦੇ ਜਬਰ-ਜ਼ਨਾਹ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਜਸਟਿਸ ਇਲੇਸ਼ ਵੋਰਾ ਅਤੇ ਪੀ.ਐਮ. ਰਾਵਲ ਦੇ ਡਵੀਜ਼ਨ ਬੈਂਚ ਨੇ ਆਸਾਰਾਮ ਦੀ ਅਸਥਾਈ ਜ਼ਮਾਨਤ ਨੂੰ 21 ਅਗਸਤ ਤੱਕ ਮੈਡੀਕਲ ਆਧਾਰ 'ਤੇ ਵਧਾ ਦਿੱਤਾ ਹੈ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਉਹ ਇਕ ਨਿੱਜੀ ਹਸਪਤਾਲ ਵਿਚ ਆਈ.ਸੀ.ਯੂ. ਵਿਚ ਹਨ ਅਤੇ ਸਿਹਤ ਦੀ ਹਾਲਤ ਨਾਜ਼ੁਕ ਹੈ।