ਮੋਦੀ ਸਰਕਾਰ ਦੇ ਕੰਮ ਨੂੰ ਫਿਰ ਮਿਲਿਆ ਵੱਡਾ ਨਾਂਅ , ਫਿਰ ਗਿਨੀਜ਼ ਬੁੱਕ ਵਿਚ ਦਰਜ, ਧਰਮਿੰਦਰ ਪ੍ਰਧਾਨ ਦੇ ਖਾਤੇ ਵਿਚ ਦੋ ਪ੍ਰਾਪਤੀਆਂ

ਨਵੀਂ ਦਿੱਲੀ , 7 ਅਗਸਤ- ਪ੍ਰਧਾਨ ਮੰਤਰੀ ਮੋਦੀ ਸਰਕਾਰ ਦੇ ਕੰਮ ਨੂੰ ਫਿਰ ਸਨਮਾਨ ਮਿਲਿਆ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਯੋਜਨਾਵਾਂ ਅਤੇ ਨਵੀਨਤਾ ਲਈ ਵਿਸ਼ਵ ਪੱਧਰ 'ਤੇ ਮਾਨਤਾ ਮਿਲ ਰਹੀ ਹੈ। ਸਿੱਖਿਆ ਮੰਤਰਾਲੇ ਦੀ ਇਸ ਪਹਿਲ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ। ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਇਕ ਵਾਰ ਫਿਰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋਇਆ ਹੈ। ਹਾਲ ਹੀ ਵਿਚ, ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ 'ਪ੍ਰੀਖਿਆ ਪੇ ਚਰਚਾ' ਨੂੰ ਇਕ ਮਹੀਨੇ ਵਿਚ 3.53 ਕਰੋੜ ਰਜਿਸਟ੍ਰੇਸ਼ਨਾਂ ਲਈ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਗ੍ਹਾ ਮਿਲੀ ਹੈ। ਖਾਸ ਗੱਲ ਇਹ ਹੈ ਕਿ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੇ ਧਰਮਿੰਦਰ ਪ੍ਰਧਾਨ ਦੀ ਅਗਵਾਈ ਵਾਲੇ ਮੰਤਰਾਲੇ ਨਾਲ ਸੰਬੰਧਿਤ ਪਹਿਲਕਦਮੀ ਲਈ ਇਹ ਵਿਸ਼ਵ ਰਿਕਾਰਡ ਬਣਾਇਆ ਹੈ।
ਇਹ ਦੂਜਾ ਮੌਕਾ ਹੈ ਜਦੋਂ ਧਰਮਿੰਦਰ ਪ੍ਰਧਾਨ ਦੇ ਮੰਤਰਾਲੇ ਨੇ ਗਿਨੀਜ਼ ਬੁੱਕ ਵਿਚ ਜਗ੍ਹਾ ਬਣਾਈ ਹੈ। "ਪ੍ਰੀਖਿਆ ਪੇ ਚਰਚਾ" ਨੂੰ ਗਿਨੀਜ਼ ਬੁੱਕ ਵਿਚ ਨਾਗਰਿਕ ਭਾਗੀਦਾਰੀ ਪਲੇਟਫਾਰਮ ਵਜੋਂ ਜਗ੍ਹਾ ਮਿਲੀ ਹੈ ਜਿਸ ਨੇ ਇਕ ਮਹੀਨੇ ਦੇ ਅੰਦਰ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਪ੍ਰਾਪਤ ਕੀਤੀਆਂ ਹਨ। ਇਹ ਪ੍ਰੋਗਰਾਮ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ, ਦੇਸ਼ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿਚ ਬਹੁਤ ਉਤਸ਼ਾਹ ਅਤੇ ਭਾਗੀਦਾਰੀ ਦਾ ਕਾਰਨ ਬਣਦਾ ਹੈ। ਇਹ ਨਾ ਸਿਰਫ਼ ਪ੍ਰੀਖਿਆਵਾਂ ਦੇ ਤਣਾਅ ਨੂੰ ਘਟਾਉਂਦਾ ਹੈ ਬਲਕਿ ਇਸ ਨੂੰ ਪ੍ਰੇਰਨਾ ਅਤੇ ਉਤਸ਼ਾਹ ਦੇ ਜਸ਼ਨ ਵਿਚ ਵੀ ਬਦਲ ਦਿੰਦਾ ਹੈ।