ਲੈਂਡ Grabbing ਪਾਲਿਸੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਲੋਂ 31 ਅਗਸਤ ਤੋਂ ਪੱਕੇ ਮੋਰਚਿਆਂ ਦਾ ਐਲਾਨ

ਚੰਡੀਗੜ੍ਹ, 7 ਅਗਸਤ-ਸਰਕਾਰ ਦੀ Land Grabbing Scheme ਖਿਲਾਫ ਸ਼੍ਰੋਮਣੀ ਅਕਾਲੀ ਦਲ ਮੋਰਚਾ ਲਗਾਏਗਾ। ਸ.ਸੁਖਬੀਰ ਸਿੰਘ ਬਾਦਲ ਵਲੋਂ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ। 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਮੋਰਚੇ ਦਾ ਆਰੰਭ ਹੋਵੇਗਾ। 1 ਸਤੰਬਰ ਤੋਂ ਅਰਵਿੰਦ ਕੇਜਰੀਵਾਲ ਮੋਹਾਲੀ ਸ਼ੀਸ਼ ਮਹਿਲ ਰਿਹਾਇਸ਼ ਬਾਹਰ ਪੱਕਾ ਮੋਰਚਾ ਲੱਗੇਗਾ। ਸ. ਸੁਖਬੀਰ ਸਿੰਘ ਬਾਦਲ ਪਹਿਲੇ ਜਥੇ ਦੀ ਅਗਵਾਈ ਕਰਨਗੇ। ਰੋਜ਼ਾਨਾ ਗੁ. ਸ੍ਰੀ ਅੰਬ ਸਾਹਿਬ ਤੋਂ ਅਰਦਾਸ ਕਰਕੇ ਜਥੇ ਰਵਾਨਾ ਹੋਣਗੇ। ਜਦੋਂ ਤੱਕ 'ਆਪ' ਸਰਕਾਰ “Land Grabbing Scheme” ਵਾਪਿਸ ਨਹੀਂ ਲੈਂਦੀ ਮੋਰਚਾ ਜਾਰੀ ਰਹੇਗਾ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਪੋਕਸ ਪਰਸਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ।