ਸੜਕ ਹਾਦਸੇ 'ਚ ਲੜਕੀ ਦੀ ਮੌਤ

ਚਮਿਆਰੀ (ਅਜਨਾਲਾ), 7 ਅਗਸਤ (ਜਗਪ੍ਰੀਤ ਸਿੰਘ ਜੌਹਲ)-ਅੱਜ ਪਿੰਡ ਚਮਿਆਰੀ ਤੇ ਮੁੱਖ ਚੌਕ ਵਿਚ ਵਾਪਰੇ ਇਕ ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਸੁਮੀਤ ਕੌਰ (18) ਪੁੱਤਰੀ ਸੁਖਰਾਜ ਸਿੰਘ ਵਾਸੀ ਜੱਸੜ ਆਪਣੇ ਦਾਦੇ ਗੁਰਪਾਲ ਸਿੰਘ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਅਜਨਾਲਾ ਵਿਖੇ ਕਲਾਸ ਲਾਉਣ ਜਾ ਰਹੀ ਸੀ ਕਿ ਪਿੰਡ ਚਮਿਆਰੀ ਦੇ ਮੁੱਖ ਚੌਕ ਵਿਚ ਫਤਿਹਗੜ੍ਹ ਚੂੜੀਆਂ ਤੋਂ ਅਜਨਾਲਾ ਵੱਲ ਜਾ ਰਹੀ ਤੇਜ਼ ਰਫਤਾਰ ਬਲੈਰੋ ਗੱਡੀ ਉਨ੍ਹਾਂ ਨੂੰ ਟੱਕਰ ਮਾਰ ਗਈ, ਜਿਸ ਕਾਰਨ ਹਰਸੁਮੀਤ ਕੌਰ ਦੀ ਸਿਰ ਵਿਚ ਸੱਟ ਲੱਗ ਜਾਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਪੁਲਿਸ ਚੌਕੀ ਚਮਿਆਰੀ ਵਲੋਂ ਮੌਕੇ ਉਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।