ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਈ ਸ਼ੁਰੂ

ਚੰਡੀਗੜ੍ਹ, 8 ਅਗਸਤ-ਮੁਹਾਲੀ ਅਦਾਲਤ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਉਕਤ ਮਾਮਲੇ 'ਤੇ ਸੁਣਵਾਈ 1:30 ਵਜੇ ਹੋਣੀ ਨਿਰਧਾਰਿਤ ਸੀ ਪਰ ਸਰਕਾਰੀ ਧਿਰ ਦੇ ਵਕੀਲ ਕਰੀਬ ਇਕ ਘੰਟਾ ਦੇਰੀ ਨਾਲ ਆਉਣ 'ਤੇ ਅਦਾਲਤ ਨੇ ਵੀ ਇਸ ਗੱਲ ਤੋਂ ਇਤਰਾਜ਼ ਜਤਾਇਆ।