ਅੱਧੀ ਰਾਤ ਵਿਅਕਤੀ ਦਾ ਕਤਲ
ਸਮਾਲਸਰ, (ਮੋਗਾ), 8 ਅਗਸਤ (ਗੁਰਜੰਟ ਕਲਸੀ ਲੰਡੇ)- ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾ ਪੁਰਾਣਾ ਦੇ ਇਤਿਹਾਸਕ ਪਿੰਡ ਰੋਡੇ ਵਿਚ ਬੀਤੀ ਅੱਧੀ ਰਾਤ ਨੂੰ ਇਕ ਵਿਅਕਤੀ ਦਾ ਕਤਲ ਹੋ ਗਿਆ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਰਫ਼ ਭੋਲਾ ਪੁੱਤਰ ਜੋਗਿੰਦਰ ਸਿੰਘ ਬਾਦਲ ਪੱਤੀ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਅੱਧੀ ਰਾਤ ਨੂੰ ਉਹ ਨਸ਼ੇ ਵਿਚ ਹੀ ਆਪਣੇ ਗੁਆਂਢੀ ਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਚਲਾ ਗਿਆ ਤੇ ਮਨਦੀਪ ਸਿੰਘ ਨੇ ਸੋਚਿਆ ਕਿ ਘਰ ਵਿਚ ਕੋਈ ਬੇਗਾਨਾ ਬੰਦਾ ਆ ਵੜਿਆ ਹੈ ਤੇ ਉਸ ਨੇ ਇਸ ਭੁਲੇਖੇ ਹੀ ਡਾਂਗ ਸੋਟੇ ਨਾਲ ਉਸ ’ਤੇ ਹਮਲਾ ਕਰ ਦਿੱਤਾ ਤੇ ਅਮਨਦੀਪ ਸਿੰਘ ਦੀ ਮੌਤ ਹੋ ਗਈ। ਸਮਾਲਸਰ ਪੁਲਿਸ ਦੇ ਥਾਣਾ ਮੁਖੀ ਜਨਕ ਰਾਜ ਆਪਣੀ ਟੀਮ ਨਾਲ ਘਟਨਾ ਸਥਾਨ ’ਤੇ ਪਹੁੰਚੇ। ਇਸ ਕੇਸ ਦੀ ਜਾਂਚ ਚੱਲ ਰਹੀ ਹੈ।