ਸਿਟੀ ਕਲੱਬ ਲਈ ਵੋਟਿੰਗ ਦਾ ਕੰਮ ਜਾਰੀ

ਫਗਵਾੜਾ, (ਕਪੂਰਥਲਾ), 8 ਅਗਸਤ (ਹਰਜੋਤ ਸਿੰਘ ਚਾਨਾ)- ਇਥੋਂ ਦੀ ਸਿਟੀ ਕਲੱਬ ਦੀ ਚੋਣ ਦਾ ਕੰਮ ਅੱਜ 9 ਵਜੇ ਤੋਂ ਚੱਲ ਰਿਹਾ ਹੈ। ਰਿਟਰਿੰਗ ਅਫ਼ਸਰ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਹੋ ਰਿਹਾ ਹੈ ਤੇ ਸ਼ਾਮ 3 ਵਜੇ ਤੱਕ ਵੋਟਾਂ ਪੈਣਗੀਆਂ ਤੇ 12 ਵਜੇ ਤੱਕ ਕਰੀਬ 150 ਵੋਟਾਂ ਪੋਲ ਹੋ ਚੁੱਕੀਆਂ ਹਨ।