ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਭਾਰਤੀ ਸਰਹੱਦ ਅੰਦਰ ਦਿਸਿਆ ਸ਼ੱਕੀ ਡਰੋਨ

ਜੰਮੂ, 21 ਅਗਸਤ-ਅੱਜ ਦੁਪਹਿਰ ਜੰਮੂ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਗਜਾਨਸੂ ਖੇਤਰ ਵਿਚ ਭਾਰਤੀ ਸਰਹੱਦ ਅੰਦਰ ਇਕ ਸ਼ੱਕੀ ਪਾਕਿ ਡਰੋਨ ਦੇਖਿਆ ਗਿਆ। ਸੁਰੱਖਿਆ ਬਲਾਂ ਨੇ ਤੁਰੰਤ ਇਸਨੂੰ ਲੱਭਣ ਲਈ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬੀ.ਐਸ.ਐਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਕਰਮਚਾਰੀ ਸੰਘਣੀਆਂ ਝਾੜੀਆਂ ਅਤੇ ਖੇਤਾਂ ਦੀ ਛਾਣਬੀਣ ਕਰ ਰਹੇ ਹਨ ਤਾਂ ਜੋ ਜੇਕਰ ਡਰੋਨ ਵਿਚ ਕੋਈ ਨਸ਼ੀਲੇ ਪਦਾਰਥ ਜਾਂ ਹਥਿਆਰ ਸੁੱਟੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਬਰਾਮਦ ਕੀਤਾ ਜਾ ਸਕੇ।