JALANDHAR WEATHER

ਸੋਹੀਆਂ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਵਿਸ਼ਾਲ ਕਿਸਾਨ ਰੈਲੀ

ਮਜੀਠਾ, 21 ਅਗਸਤ (ਜਗਤਾਰ ਸਿੰਘ ਸਹਿਮੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਸੋਹੀਆਂ ਕਲਾਂ ਦੀ ਦਾਣਾ ਮੰਡੀ ਵਿਚ ਜ਼ਿਲ੍ਹਾ ਪ੍ਰਧਾਨ ਬਾਬਾ ਕਰਮ ਸਿੰਘ ਨੰਗਲੀ ਦੀ ਅਗਵਾਈ ਹੇਠ ਇਕ ਵਿਸ਼ਾਲ ਕਿਸਾਨ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਮਾਨ ਸਿੰਘ ਰਾਜਪੁਰਾ, ਜਗਦੀਪ ਸਿੰਘ ਪਟਿਆਲਾ ਉਚੇਚੇ ਤੌਰ ਉਤੇ ਪਹੁੰਚੇ। ਰੈਲੀ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਜਿਹੀਆਂ ਮਹਾਪੰਚਾਇਤਾਂ ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨਾ ਮਿਲਣ ਕਾਰਨ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਓ.ਸੀ.ਡੀ. ਦੀ ਰਿਪੋਰਟ ਮੁਤਾਬਕ ਸੰਨ 2000 ਤੋਂ 2017 ਤੱਕ ਐਮ.ਐਸ.ਪੀ. ਦੀ ਕਮੀ ਕਾਰਨ ਕਿਸਾਨਾਂ ਦੇ 45 ਲੱਖ ਕਰੋੜ ਰੁਪਏ ਲੁੱਟੇ ਗਏ ਹਨ। ਦੂਜੇ ਪਾਸੇ ਦੇਸ਼ ਦੇ ਕਿਸਾਨਾਂ 'ਤੇ 16 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ 7 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਡੱਲੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਰਜ਼ਦਾਰ ਹੈ। ਉਨ੍ਹਾਂ ਇਹ ਵੀ ਆਰੋਪ ਲਾਇਆ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਨੀਤੀ 'ਤੇ ਕੰਮ ਕਰ ਰਹੀ ਹੈ, ਜਿਸ ਦੇ ਵਿਰੋਧ ਵਿਚ 25 ਅਗਸਤ ਨੂੰ ਦਿੱਲੀ ਜੰਤਰ ਮੰਤਰ ਉਤੇ ਵੱਡੀ ਕਿਸਾਨ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਦੇਸ਼ ਭਰ ਦੇ ਕਿਸਾਨ ਸ਼ਮੂਲੀਅਤ ਕਰਨਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰਾਂ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਲਈ ਰਾਹਤ ਪੈਕਜ ਜਾਰੀ ਕਰਨਾ ਚਾਹੀਦਾ ਹੈ। ਰੈਲੀ 'ਚ ਉਕਤ ਤੋਂ ਇਲਾਵਾ ਗੁਰਦਾਸਪੁਰ ਤੋਂ ਸੁਖਵਿੰਦਰ ਸਿੰਘ, ਗੁਲਾਬ ਸਿੰਘ, ਸੁਲੱਖਣ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਆਗੂ ਡਾਕਟਰ ਬਚਿੱਤਰ ਸਿੰਘ ਕੋਟਲਾ, ਡਾਕਟਰ ਗੁਰਮੇਲ ਸਿੰਘ ਨੰਗਲੀ, ਬਲਰਾਮ ਸਿੰਘ ਝੰਜੋਟੀ, ਸੁਖ ਨੰਦਨ ਸਿੰਘ ਮੋਹਣੀਆ, ਕਾਬਲ ਸਿੰਘ ਭੈਣੀ ਗਿੱਲ, ਦਿਲਜੀਤ ਸਿੰਘ ਖਾਲਸਾ ਜੰਡਿਆਲਾ ਗੁਰੂ, ਸਤਨਾਮ ਸਿੰਘ ਧਾਰੜ, ਹਰਮੀਤ ਸਿੰਘ, ਭਗਵੰਤ ਸਿੰਘ ਭਮਾ, ਬਾਬਾ ਬਸੰਤ ਸਿੰਘ ਨੰਗਲ, ਬਾਬਾ ਬਿਕਰਮਜੀਤ ਸਿੰਘ ਨੰਗਲੀ, ਮੇਜਰ ਸਿੰਘ ਗੱਗੋਮਾਹਲ, ਹਰਪਾਲ ਸਿੰਘ ਗੱਗੋਮਾਹਲ, ਸੁਖਵਿੰਦਰ ਸਿੰਘ ਸੇਠੀ ਫਤਾਹਪੁਰ ਆਦਿ ਸ਼ਾਮਿਲ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ