ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ 1 ਲੱਖ 25381 ਹਜ਼ਾਰ ਕਿਊਸਿਕ ਹੋਇਆ

ਮੱਖੂ, ਹਰੀਕੇ, 21 ਅਗਸਤ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ)-ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 7.00 ਵਜੇ ਹਰੀਕੇ ਹੈੱਡ ਵਰਕਸ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ 21800 ਕਿਊਸਿਕ ਹੋ ਗਿਆ, ਜਦਕਿ ਬੀਤੇ ਕੱਲ੍ਹ ਇਹ 97000 ਕਿਊਸਿਕ ਸੀ। ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 103362 ਕਿਊਸਿਕ, ਰਾਜਸਥਾਨ ਫੀਡਰ ਨਹਿਰ 13795, ਸਰਹੰਦ ਫੀਡਰ ਨਹਿਰ 8037, ਮੱਖੂ ਕੈਨਾਲ ਨਹਿਰ 187 ਪਾਣੀ ਛੱਡਿਆ ਜਾ ਰਿਹਾ ਹੈ।