ਸਾਬਕਾ ਸਾਂਸਦ ਸੁਸ਼ੀਲ ਰਿੰਕੂ ਦੀ ਮੰਗ 'ਤੇ ਰੇਲਵੇ ਵਲੋਂ ਆਦੇਸ਼ ਜਾਰੀ, ਹੁਣ ਦਿੱਲੀ-ਕਟੜਾ ਵੰਦੇ ਭਾਰਤ ਟ੍ਰੇਨ ਜਲੰਧਰ ਕੈਂਟ ਵਿਖੇ ਵੀ ਰੁਕੇਗੀ
.jpeg)
ਜਲੰਧਰ, 21 ਅਗਸਤ-ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਟਰੇਨ ਐਕਸਪ੍ਰੈਸ ਦੇ ਠਹਿਰਾਅ ਨੂੰ ਮਨਜ਼ੂਰੀ ਮਿਲ ਗਈ ਹੈ। ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਮੰਗ 'ਤੇ ਰੇਲਵੇ ਨੇ ਇਕ ਆਦੇਸ਼ ਜਾਰੀ ਕੀਤਾ ਹੈ। ਹੁਣ ਦਿੱਲੀ-ਕਟੜਾ ਵੰਦੇ ਭਾਰਤ ਟ੍ਰੇਨ ਜਲੰਧਰ ਕੈਂਟ ਵਿਖੇ ਵੀ ਰੁਕੇਗੀ।