ਰੇਲ ਗੱਡੀ ਹੇਠਾਂ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਫਿਲੌਰ, 21 ਅਗਸਤ-ਫਿਲੌਰ ਨਜ਼ਦੀਕੀ ਨੂਰਮਹਿਲ ਤੋਂ ਉੱਪਲਾ ਵਿਖੇ ਰੇਲ ਗੱਡੀ ਹੇਠਾਂ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਚੌਕੀ ਇੰਚਾਰਜ ਫਿਲੌਰ ਪ੍ਰੇਮ ਨਾਥ ਨੇ ਦੱਸਿਆ ਕਿ ਲੁਧਿਆਣਾ ਤੋਂ ਲੋਹੀਆਂ ਜਾਣ ਵਾਲੀ ਰੇਲ ਗੱਡੀ ਹੇਠਾਂ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਵਿਅਕਤੀ ਦੀ ਉਮਰ 35-40 ਸਾਲ, ਜਾਮਨੀ ਰੰਗ ਦੀ ਟੀ ਸ਼ਰਟ, ਗਰੇਅ ਰੰਗ ਦਾ ਪਜਾਮਾ ਪਹਿਨਿਆ ਹੈ, ਜਿਸ ਦੀ ਲਾਸ਼ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖੀ ਗਈ ਹੈ ਅਤੇ ਵਾਰਿਸਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।