ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਗੈਂਗ ਦਾ ਮੁੱਖ ਮੈਂਬਰ ਕਾਬੂ

ਪੰਚਕੂਲਾ, 22 ਅਗਸਤ (ਕਪਿਲ)-ਫਰਜ਼ੀ ਕਾਲ ਸੈਂਟਰ ਚਲਾ ਕੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਗੈਂਗ ਦੇ ਮੁੱਖ ਮੈਂਬਰ ਨੂੰ ਕ੍ਰਾਈਮ ਬਰਾਂਚ 26 ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪਿਛਲੇ ਦਿਨ ਪੰਚਕੂਲਾ ਪੁਲਿਸ ਵਲੋਂ ਜੁਆਇੰਟ ਆਪ੍ਰੇਸ਼ਨ ਕਰਕੇ ਸੈਕਟਰ 22 ਆਈ.ਟੀ. ਪਾਰਕ ਵਿਚ 3 ਫਰਜ਼ੀ ਕਾਲ ਸੈਂਟਰਾਂ ਉਤੇ ਛਾਪਾ ਮਾਰਿਆ ਤੇ ਪਰਦਾਫਾਸ਼ ਕੀਤਾ। ਗ੍ਰਿਫਤਾਰ ਮੁਲਜ਼ਮ ਮਹੇਸ਼ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਨੇ ਅੱਠ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ। ਮੁਲਜ਼ਮ ਮਹੇਸ਼ ਕਾਲ ਸੈਂਟਰ ਦਾ ਮਾਲਕ ਹੈ।