JALANDHAR WEATHER

ਵਿਕਰਮਾਦਿਤਿਆ ਸਿੰਘ ਤੇ ਡਾ. ਅਮਰੀਨ ਕੌਰ ਵਿਆਹ ਦੇ ਬੰਧਨ ਵਿਚ ਬੱਝੇ

ਚੰਡੀਗੜ੍ਹ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਹਿਮਾਚਲ ਪ੍ਰਦੇਸ਼ ਦੇ ਪੀ.ਡਬਲਯੂ.ਡੀ. ਮੰਤਰੀ ਵਿਕਰਮਾਦਿਤਿਆ ਸਿੰਘ ਤੇ ਪੰਜਾਬ ਦੀ ਡਾ. ਅਮਰੀਨ ਕੌਰ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਚੰਡੀਗੜ੍ਹ ਸੈਕਟਰ-11 ਦੇ ਗੁਰਦੁਆਰਾ ਵਿਚ ਦੋਹਾਂ ਨੇ ਲਾਵਾਂ ਫੇਰੇ ਲਏ। ਇਸ ਸਾਦਗੀ ਭਰੇ ਸਮਾਗਮ ਵਿਚ ਸਿਰਫ਼ ਕਰੀਬੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਿਲ ਹੋਏ। ਵਿਕਰਮਾਦਿਤਿਆ ਦੇ ਨਾਲ ਉਨ੍ਹਾਂ ਦੀ ਮਾਤਾ ਪ੍ਰਤਿਭਾ ਸਿੰਘ, ਭੈਣ-ਭੈਣੋਈ ਤੇ ਕੁਝ ਦੋਸਤ ਮੌਜੂਦ ਸਨ। ਹੁਣ ਚੰਡੀਗੜ੍ਹ ਸੈਕਟਰ-2 ਵਿਚ ਅਮਰੀਨ ਦੇ ਘਰ ਪ੍ਰੋਗਰਾਮ ਹੋਵੇਗਾ, ਜਿਸ ਤੋਂ ਬਾਅਦ ਜੋੜਾ ਸ਼ਿਮਲਾ ਵਾਪਸ ਜਾਵੇਗਾ ਤੇ ਹੋਲੀ ਲਾਜ ’ਚ ਵਧੂ ਪ੍ਰਵੇਸ਼ ਸਮਾਰੋਹ ਹੋਵੇਗਾ। ਡਾ. ਅਮਰੀਨ ਕੌਰ, ਸ. ਜੋਤਿੰਦਰ ਸਿੰਘ ਸੇਖੋਂ ਤੇ ਓਪਿੰਦਰ ਕੌਰ ਦੀ ਧੀ ਹਨ ਅਤੇ ਇਸ ਵੇਲੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਸਾਇਕੋਲੋਜੀ ਦੀ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੈ। ਦੋਹਾਂ ਦੀ ਦੋਸਤੀ ਲਗਭਗ 8-9 ਸਾਲ ਪੁਰਾਣੀ ਹੈ ਜੋ ਹੁਣ ਵਿਆਹ ਵਿਚ ਬਦਲ ਗਈ ਹੈ। ਵਿਕਰਮਾਦਿਤਿਆ ਸਿੰਘ ਦਾ ਇਹ ਦੂਜਾ ਵਿਆਹ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ