ਨਿਪਾਲ ਵਾਂਗ ਪੇਰੂ ਦੇ ਨੌਜਵਾਨ ਸੜਕਾਂ 'ਤੇ ਉੱਤਰੇ

ਲੀਮਾ, 22 ਸਤੰਬਰ - ਪੇਰੂ ਪਿਛਲੇ ਕੁਝ ਦਿਨਾਂ ਤੋਂ ਇਕ ਸਰਕਾਰੀ ਫ਼ਰਮਾਨ ਕਾਰਨ ਦਬਾਅ ਹੇਠ ਉਬਲ ਰਿਹਾ ਹੈ। ਰਾਸ਼ਟਰਪਤੀ ਦੀਨਾ ਬੋਲੁਆਰਟੇ ਵਿਰੁੱਧ ਪ੍ਰਤੀਕਿਰਿਆ ਪੈਦਾ ਹੋ ਰਹੀ ਹੈ, ਜਿਵੇਂ ਕਿ ਨਿਪਾਲ ਵਿਚ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵਿਰੁੱਧ ਪ੍ਰਤੀਕਿਰਿਆ। 20 ਸਤੰਬਰ ਨੂੰ ਪੇਰੂ ਦੀ ਰਾਜਧਾਨੀ ਲੀਮਾ ਵਿਚ ਸੈਂਕੜੇ ਨੌਜਵਾਨ ਸੜਕਾਂ 'ਤੇ ਉਤਰ ਆਏ। ਇਹ ਵਿਰੋਧ ਮੁੱਖ ਤੌਰ 'ਤੇ ਨੌਜਵਾਨਾਂ ਦੀ ਨਵੀਂ ਪੀੜ੍ਹੀ, ਜਨਰਲ-ਜ਼ੈੱਡ ਦੁਆਰਾ ਆਯੋਜਿਤ ਕੀਤਾ ਗਿਆ ਸੀ। ਮੁੱਖ ਉਦੇਸ਼ ਭ੍ਰਿਸ਼ਟਾਚਾਰ, ਆਰਥਿਕ ਅਸੁਰੱਖਿਆ ਅਤੇ ਪੈਨਸ਼ਨ ਸੁਧਾਰ ਕਾਨੂੰਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਸੀ।
'ਜਨਰੇਸ਼ਨ ਜੀ' ਨਾਮਕ ਇਕ ਨੌਜਵਾਨ ਸਮੂਹ ਦੁਆਰਾ ਆਯੋਜਿਤ ਇਹ ਵਿਰੋਧ ਪ੍ਰਦਰਸ਼ਨ, ਪੇਰੂ ਵਿਚ ਸੰਗਠਿਤ ਅਪਰਾਧ, ਸਰਕਾਰੀ ਅਹੁਦਿਆਂ ਵਿਚ ਭ੍ਰਿਸ਼ਟਾਚਾਰ ਅਤੇ ਹਾਲ ਹੀ ਵਿਚ ਪੈਨਸ਼ਨ ਸੁਧਾਰਾਂ ਵਿਰੁੱਧ ਵਧ ਰਹੇ ਸਮਾਜਿਕ ਅਸੰਤੁਸ਼ਟੀ ਦਾ ਹਿੱਸਾ ਹਨ।