JALANDHAR WEATHER

ਪਾਕਿਸਤਾਨੀ ਹਵਾਈ ਫ਼ੌਜ ਵਲੋਂ ਖੈਬਰ ਪਖਤੂਨਖਵਾ ਪਿੰਡ 'ਤੇ ਸਟੀਕਸ਼ਨ-ਗਾਈਡੇਡ ਬੰਬ ਸੁੱਟੇ ਜਾਣ ਤੋਂ ਬਾਅਦ 30 ਮੌਤਾਂ

ਨਵੀਂ ਦਿੱਲੀ ,22 ਸਤੰਬਰ - ਭਾਰਤੀ ਖੁਫੀਆ ਸੂਤਰਾਂ ਅਨੁਸਾਰ ਪਾਕਿਸਤਾਨੀ ਹਵਾਈ ਸੈਨਾ (ਪੀ.ਏ.ਐਫ.) ਨੇ ਖੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਦੇ ਮਾਤਰੇ ਦਾਰਾ ਪਿੰਡ 'ਤੇ ਹਵਾਈ ਹਮਲੇ ਕੀਤੇ, ਜਿਸ ਵਿਚ ਘੱਟੋ-ਘੱਟ 30 ਨਾਗਰਿਕ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ, ਮਾਰੇ ਗਏ। ਹਮਲੇ ਸਵੇਰੇ 2 ਵਜੇ ਦੇ ਕਰੀਬ ਸ਼ੁਰੂ ਹੋਏ, ਜਿਸ ਵਿਚ ਜੇ.ਐਫ.-17 ਲੜਾਕੂ ਜਹਾਜ਼ਾਂ ਨੇ ਦੂਰ-ਦੁਰਾਡੇ ਬਸਤੀ 'ਤੇ ਘੱਟੋ-ਘੱਟ 8 ਚੀਨੀ ਮੂਲ ਦੇ ਐਲ.ਐਸ.-6 ਸਟੀਕਸ਼ਨ-ਗਾਈਡੇਡ ਬੰਬ ਸੁੱਟੇ। ਮਲਬੇ ਨਾਲ ਭਰੀਆਂ ਗਲੀਆਂ ਵਿਚ ਲਾਸ਼ਾਂ ਖਿੰਡੀਆਂ ਹੋਈਆਂ ਸਨ ਅਤੇ ਬਚੇ ਹੋਏ ਲੋਕ ਨੰਗੇ ਹੱਥਾਂ ਨਾਲ ਢਹਿ-ਢੇਰੀ ਹੋਏ ਘਰਾਂ ਵਿਚੋਂ ਖੋਦ ਰਹੇ ਸਨ। ਜ਼ਿਆਦਾਤਰ ਪੀੜਤ ਔਰਤਾਂ ਅਤੇ ਬੱਚੇ ਹਨ ਜਿਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ।


ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੀ ਤਿਰਾਹ ਘਾਟੀ ਲੰਬੇ ਸਮੇਂ ਤੋਂ ਇਕ ਜੰਗ ਦਾ ਮੈਦਾਨ ਰਹੀ ਹੈ ਜਿੱਥੇ ਪਾਕਿਸਤਾਨੀ ਫੌਜਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਸਹਿਯੋਗੀ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਪਾਕਿਸਤਾਨੀ ਫ਼ੌਜ ਦਾ ਦਾਅਵਾ ਹੈ ਕਿ ਇਹ ਇਕ ਅਜਿਹਾ ਖੇਤਰ ਹੈ ਜਿੱਥੇ "ਦਰਜਨਾਂ ਟੀ.ਟੀ.ਪੀ. ਟਿਕਾਣੇ ਹਨ"। ਹਾਲਾਂਕਿ, ਅਜਿਹੇ ਆਪ੍ਰੇਸ਼ਨਾਂ ਤੋਂ ਭਾਰੀ ਨਾਗਰਿਕਾਂ ਦੀ ਮੌਤ ਦੀ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਵਾਰ-ਵਾਰ ਆਲੋਚਨਾ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ