ਤਰਨ ਤਰਨ ਵਿਖੇ ਚੱਲੀ ਗੋਲੀ ਦੌਰਾਨ ਇਕ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)-ਬੀਤੀ ਸ਼ਾਮ ਤਰਨ ਤਾਰਨ ਵਿਖੇ ਕਾਰ ਸਵਾਰ ਨੌਜਵਾਨਾਂ ਉੱਪਰ ਚਲਾਈਆਂ ਗੋਲੀਆਂ ਕਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੈਰੋਂ ਪਿੰਡ ਦੀ ਦਾਣਾ ਮੰਡੀ ਵਿਚ ਕਾਰ ਸਵਾਰ ਨੌਜਵਾਨਾਂ ਵਲੋਂ ਇਕ ਸਕਾਰਪੀਓ ਗੱਡੀ ਸਵਾਰ ਨੌਜਵਾਨਾਂ ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ।
ਜਿਸ ਕਾਰਨ ਸਕਾਰਪੀਓ ਗੱਡੀ ਵਿਚ ਸਵਾਰ ਸਮਰਬੀਰ ਸਿੰਘ ਵਾਸੀ ਪਿੰਡ ਕਰਮੂਵਾਲਾ ਅਤੇ ਸੌਰਵਦੀਪ ਸਿੰਘ ਵਾਸੀ ਮਰਹਾਣਾ ਦੇ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਤਰਨ ਤਰਨ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਸਪਤਾਲ ਪਹੁੰਚਦੇ ਹੀ ਸਮਰਬੀਰ ਸਿੰਘ (19) ਵਾਸੀ ਕਰਮੂਵਾਲਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਸੌਰਵਦੀਪ ਸਿੰਘ ਜੇਰੇ ਇਲਾਜ ਹੈ।