JALANDHAR WEATHER

ਕੰਡਿਆਲੀ ਤਾਰ ਤੋਂ ਪਾਰ ਹੜ੍ਹਾਂ ਕਾਰਨ ਮਾਰੂਥਲ ਬਣੀਆਂ ਜ਼ਮੀਨਾਂ ਦਾ ਕੇਂਦਰ ਸਰਕਾਰ 20 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ- ਧਾਲੀਵਾਲ

ਅਜਨਾਲਾ, ਗੱਗੋਮਾਹਲ , 22 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਰਾਵੀ ਵਿਚੋਂ ਸੁੱਟੀ ਗਈ ਰੇਤ ਕਾਰਨ ਮਾਰੂਥਲ ਬਣ ਕੇ ਰਹਿ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਾਂ ਵਿਚ ਹੜ੍ਹਾਂ ਤੋਂ ਪਹਿਲਾਂ ਝੋਨਾ ਅਤੇ ਬਾਸਮਤੀ ਦੀ ਬਹੁਤ ਵਧੀਆ ਫ਼ਸਲ ਖੜੀ ਸੀ ਪਰ ਅੱਜ ਮੈਂ ਉੱਥੇ ਜਾ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ ਕਿ ਦੂਰ-ਦੂਰ ਤੱਕ ਜਿੱਥੋਂ ਤੱਕ ਨਿਗ੍ਹਾ ਪੈਂਦੀ ਹੈ, ਰੇਤਾ ਹੀ ਰੇਤਾ ਨਜ਼ਰ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਰੇਤਾ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਖੇਤਾਂ ਵਿਚ ਵੀ ਖਿੱਲਰੀ ਪਈ ਹੈ।

ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਵਿਚੋਂ ਰੇਤਾ ਕੱਢਣਾ ਵੀ ਸੌਖਾ ਕੰਮ ਨਹੀਂ ਬਿਲਕੁਲ ਨਾਮੁਮਕਿਨ ਹੈ, ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਇੱਥੇ ਪਹੁੰਚ ਬਹੁਤ ਔਖੀ ਹੈ ਅਤੇ ਆਉਣ ਜਾਣ ਦਾ ਵੀ ਸਮਾਂ ਸੀਮਾ ਨਿਰਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਜ਼ਮੀਨਾਂ ਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ 'ਜਿਸ ਦਾ ਖੇਤ ਉਸ ਦੀ ਰੇਤ' ਨੀਤੀ ਲਾਗੂ ਕਰਕੇ ਕੰਮ ਸੌਖਾ ਕਰ ਦਿੱਤਾ ਹੈ ਪਰ ਕੰਡਿਆਲੀ ਤਾਰ ਤੋਂ ਪਾਰ ਹੋਣ ਕਾਰਨ ਇੱਥੋਂ ਰੇਤਾ ਨਹੀਂ ਚੁੱਕੀ ਜਾ ਸਕਣੀ। ਵਿਧਾਇਕ ਧਾਲੀਵਾਲ ਨੇ ਮੰਗ ਕੀਤੀ ਕਿ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਹੈ, ਇਨ੍ਹਾਂ ਜ਼ਮੀਨਾਂ ਨਾਲ ਛੇੜ-ਛਾੜ ਅਸੰਭਵ ਹੈ, ਸੋ ਇਸ ਨੁਕਸਾਨ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਨੂੰ 20 ਲੱਖ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ