JALANDHAR WEATHER

ਗ੍ਰਹਿ ਮੰਤਰਾਲੇ ਨੇ ਨਾਗਾਲੈਂਡ ਦੀ ਰਾਸ਼ਟਰੀ ਸਮਾਜਵਾਦੀ ਪ੍ਰੀਸ਼ਦ (ਖਾਪਲਾਂਗ) ਨੂੰ ਪੰਜ ਸਾਲਾਂ ਲਈ ਘੋਸ਼ਿਤ ਕੀਤਾ ਗੈਰ-ਕਾਨੂੰਨੀ ਸੰਗਠਨ

ਨਵੀਂ ਦਿੱਲੀ, 22 ਸਤੰਬਰ - ਗ੍ਰਹਿ ਮੰਤਰਾਲੇ ਨੇ ਅੱਜ ਨਾਗਾਲੈਂਡ ਦੀ ਰਾਸ਼ਟਰੀ ਸਮਾਜਵਾਦੀ ਪ੍ਰੀਸ਼ਦ (ਖਾਪਲਾਂਗ) ਨੂੰ ਆਪਣੇ ਸਾਰੇ ਧੜਿਆਂ, ਵਿੰਗਾਂ ਅਤੇ ਫਰੰਟ ਸੰਗਠਨਾਂ ਦੇ ਨਾਲ, 28 ਸਤੰਬਰ, 2025 ਤੋਂ ਤੁਰੰਤ ਪ੍ਰਭਾਵ ਨਾਲ ਪੰਜ ਸਾਲਾਂ ਦੀ ਮਿਆਦ ਲਈ ਇੱਕ ਗੈਰ-ਕਾਨੂੰਨੀ ਸੰਗਠਨ ਵਜੋਂ ਘੋਸ਼ਿਤ ਕੀਤਾ।
ਗ੍ਰਹਿ ਮੰਤਰਾਲੇ ਵਲੋਂ ਇਸ ਨੂੰ ਲੈ ਕੇ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਸੰਗਠਨ ਦੇ ਗੈਰਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਹਾਲਾਤ ਅਤੇ ਇਸ ਸੰਗਠਨ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਦੇਖਦੇ ਹੋਏ ਇਸ ਸੰਗਠਨ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨਾ ਜ਼ਰੂਰੀ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ