JALANDHAR WEATHER

ਹੜ੍ਹਾਂ ਦੇ ਪਾਣੀ ਦੇ ਮਾਰ ਹੇਠ ਸੈਂਕੜੇ ਏਕੜ ਫ਼ਸਲਾਂ ਗਲ-ਸੜਨ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ

ਚੋਗਾਵਾਂ/ ਅੰਮ੍ਰਿਤਸਰ, 22 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਦਸਮੇਸ਼ ਨਗਰ ਵਿਖੇ ਰਾਵੀ ਦਰਿਆ ਤੇ ਸੱਕੀ ਨਾਲੇ ਹੜ੍ਹਾਂ ਦੇ ਪਾਣੀ ਕਾਰਨ ਸੈਂਕੜੀ ਏਕੜ ਬੀਜੀ ਫ਼ਸਲ ਪਾਣੀ ਦੇ ਮਾਰ ਹੇਠਾਂ ਆਉਣ ਕਾਰਨ ਤਬਾਹ ਹੋ ਗਈ ਸੀ ਤੇ ਹੁਣ ਗਲ ਸੜ ਰਹੀ ਹੈ । ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ । ਜਾਣਕਾਰੀ ਦਿੰਦਿਆਂ ਕਿਸਾਨ ਜੰਗ ਸਿੰਘ ਨੇ ਦੱਸਿਆ ਕਿ ਡਰੇਨ ਤੋਂ ਪਾਰ ਸੱਕੀ ਨਾਲੇ ਦੇ ਨਜ਼ਦੀਕ ਹੜ੍ਹਾਂ ਦੇ ਪਾਣੀ ਨੇ ਉਨ੍ਹਾਂ 16 ਏਕੜ, ਮਾਸਟਰ ਗੁਰਵਿੰਦਰ ਸਿੰਘ ਦੀ 8 ਏਕੜ ਅਤੇ ਕਰਨੀ ਲੋਪੋਕੇ ਦੀ 3 ਏਕੜ ਜ਼ਮੀਨ ਵਿਚ ਬੀਜੀਆਂ ਝੋਨਾ, ਪੱਠੇ, ਹਰਾ ਚਾਰਾ ਆਦਿ ਫ਼ਸਲਾਂਪਾਣੀ ਦੇ ਮਾਰ ਹੇਠ ਗਲ ਸੜ ਰਹੀਆਂ ਹਨ।

ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਜਿਸ ਕਰਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡੀ.ਸੀ. ਤੋਂ ਮੰਗ ਕੀਤੀ ਕਿ ਸਰਹੱਦੀ ਪਿੰਡ ਦਸਮੇਸ਼ ਨਗਰ ਦੇ ਕਿਸਾਨਾਂ ਦੀ ਸਾਰ ਲਈ ਜਾਵੇ । ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ