ਲੋਕਤੰਤਰ 'ਤੇ ਹਮਲਾ ਭਾਰਤ ਲਈ ਵੱਡਾ ਖ਼ਤਰਾ- ਰਾਹੁਲ ਗਾਂਧੀ

ਬੋਗੋਟਾ [ਕੋਲੰਬੀਆ], 2 ਅਕਤੂਬਰ (ਏਐਨਆਈ): ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਰਤ ਜਿਸ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਉਹ ਹੈ ਇਸ ਦੇ ਲੋਕਤੰਤਰ 'ਤੇ ਹਮਲਾ। ਕੋਲੰਬੀਆ ਦੀ ਈ.ਆਈ.ਏ. ਯੂਨੀਵਰਸਿਟੀ ਵਿਖੇ ਇਕ ਸਮਾਗਮ ਵਿਚ ਬੋਲਦੇ ਹੋਏ, ਰਾਹੁਲ ਗਾਂਧੀ ਨੇ "ਢਾਂਚਾਗਤ ਖਾਮੀਆਂ" ਦੇ ਮੁੱਦੇ ਨੂੰ ਉਜਾਗਰ ਕੀਤਾ ਅਤੇ ਸੁਝਾਅ ਦਿੱਤਾ ਕਿ ਦੇਸ਼ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਵਧਣ-ਫੁੱਲਣ ਦਿੱਤਾ ਜਾਣਾ ਚਾਹੀਦਾ ਹੈ।
ਭਾਰਤ ਵਿਚ ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਵਿਚ ਮਜ਼ਬੂਤ ਸਮਰੱਥਾਵਾਂ ਹਨ, ਇਸ ਲਈ ਮੈਂ ਦੇਸ਼ ਬਾਰੇ ਬਹੁਤ ਆਸ਼ਾਵਾਦੀ ਹਾਂ। ਪਰ ਇਸ ਦੇ ਨਾਲ ਹੀ, ਢਾਂਚੇ ਵਿਚ ਵੀ ਕਮੀਆਂ ਹਨ ਜਿਨ੍ਹਾਂ ਨੂੰ ਭਾਰਤ ਨੂੰ ਠੀਕ ਕਰਨਾ ਪਵੇਗਾ। ਸਭ ਤੋਂ ਵੱਡੀ ਚੁਣੌਤੀ ਭਾਰਤ ਵਿਚ ਹੋ ਰਹੇ ਲੋਕਤੰਤਰ 'ਤੇ ਹਮਲਾ ਹੈ । ਕਾਂਗਰਸ ਨੇਤਾ ਨੇ ਦਲੀਲ ਦਿੱਤੀ ਕਿ ਲੋਕਤੰਤਰੀ ਪ੍ਰਣਾਲੀ ਵਿਭਿੰਨਤਾ ਲਈ ਮਹੱਤਵਪੂਰਨ ਰਹਿੰਦੀ ਹੈ, ਧਾਰਮਿਕ ਵਿਸ਼ਵਾਸਾਂ ਸਮੇਤ ਵੱਖ-ਵੱਖ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਵਿਚਾਰਾਂ ਨੂੰ ਵਧਣ-ਫੁੱਲਣ ਦਿੰਦੀ ਹੈ। ਹਾਲਾਂਕਿ, ਉਨ੍ਹਾਂ ਅੱਗੇ ਕਿਹਾ, ਭਾਰਤ ਵਿਚ ਲੋਕਤੰਤਰੀ ਪ੍ਰਣਾਲੀ ਹਮਲੇ ਹੇਠ ਹੈ, ਜੋ ਕਿ ਇੱਕ "ਵੱਡਾ ਖ਼ਤਰਾ" ਹੈ।