JALANDHAR WEATHER

ਹੜ੍ਹ ਪ੍ਰਭਾਵਿਤ ਇਲਾਕੇ ਮੰਡ ਬਾਊਪੁਰ ਵਿਖੇ ਰਾਹਤ ਸਮੱਗਰੀ ਲੈ ਕੇ ਪੁੱਜੀ 'ਅਜੀਤ' ਟੀਮ ਦਾ ਵਿਸ਼ੇਸ਼ ਸਨਮਾਨ

ਸੁਲਤਾਨਪੁਰ ਲੋਧੀ,10 ਅਕਤੂਬਰ (ਥਿੰਦ, ਕੋਮਲ, ਹੈਪੀ, ਲਾਡੀ, ਝੰਡ, ਭੋਲਾ)-ਅਦਾਰਾ 'ਅਜੀਤ' ਵਲੋਂ ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਘਰੇਲੂ ਸਾਮਾਨ ਅਤੇ ਪਸ਼ੂਆਂ ਲਈ ਫੀਡ ਵੰਡੀ ਗਈ। ਇਸ ਮੌਕੇ ਅਦਾਰਾ 'ਅਜੀਤ' ਵਲੋਂ ਉਚੇਚੇ ਤੌਰ ਉਤੇ ਪਹੁੰਚੇ ਚੀਫ਼ ਐਗਜ਼ੀਕਿਊਟਿਵ ਸ਼੍ਰੀਮਤੀ ਸਰਵਿੰਦਰ ਕੌਰ ਵਲੋਂ ਰਾਹਤ ਸਮੱਗਰੀ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਆਪਣੇ ਪੰਜਾਬੀਆਂ ਨਾਲ ਹਰ ਦੁੱਖ-ਸੁੱਖ ਦੀ ਘੜੀ ਵਿਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਉਤੇ ਕੋਈ ਆਫ਼ਤ ਆਈ ਹੈ ਜਾਂ ਕੇਂਦਰੀ ਸਰਕਾਰਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, 'ਅਜੀਤ' ਨੇ ਸਖ਼ਤ ਸਟੈਂਡ ਲਿਆ ਹੈ।

ਇਸ ਮੌਕੇ ਉਨ੍ਹਾਂ ਨਾਲ ਚੀਫ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ, ਹਰਪ੍ਰੀਤ ਸਿੰਘ, ਜੇ.ਪੀ. ਸਿੰਘ, ਇੰਚਾਰਜ ਅਮਰਜੀਤ ਕੋਮਲ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ। ਇਸ ਉਪਰੰਤ ਇਲਾਕਾ ਨਿਵਾਸੀਆਂ ਵਲੋਂ ਸ਼੍ਰੀਮਤੀ ਸਰਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਪ੍ਰੋ. ਕੁਲਵੰਤ ਸਿੰਘ ਔਜਲਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਲਾਸਾਨੀ, ਨੈਸ਼ਨਲ ਐਵਾਰਡ ਜੇਤੂ ਅਧਿਆਪਕ ਸਰਵਨ ਸਿੰਘ ਔਜਲਾ, ਮੁਕੰਦ ਸਿੰਘ, ਮਾਸਟਰ ਚਰਨ ਸਿੰਘ ਹੈਬਤਪੁਰ, ਸਾਬਕਾ ਬਿਜਲੀ ਅਧਿਕਾਰੀ ਦਿਆਲ ਸਿੰਘ ਦੀਪੇਵਾਲ, ਜਥੇਦਾਰ ਗੁਰਜੰਟ ਸਿੰਘ ਸੰਧੂ, ਕੁਲਦੀਪ ਸਿੰਘ ਬੂਲੇ, ਦਿਲਬਾਗ ਸਿੰਘ ਗਿੱਲ, ਪਰਮਜੀਤ ਸਿੰਘ ਬਾਊਪੁਰ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ