ਜੈਨ ਮੰਦਰ ਜਗਰਾਉਂ ਪੁੱਜੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ

ਜਗਰਾਉਂ (ਲੁਧਿਆਣਾ) 10 ਸਤੰਬਰ ( ਕੁਲਦੀਪ ਸਿੰਘ ਲੋਹਟ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਸਮੇਤ ਜਗਰਾਉਂ ਦੇ ਸਵਾਮੀ ਰੂਪ ਚੰਦ ਜੈਨ ਮੰਦਰ ਵਿਚ ਮੱਥਾ ਟੇਕਿਆ ਤੇ ਭਗਵਾਨ ਰੂਪ ਚੰਦ ਜੈਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਮੰਦਰ ਪ੍ਰਬੰਧਕੀ ਕਮੇਟੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਫੁੱਲ ਗੁਲਦਸਤੇ ਭੇਟ ਕੀਤੇ।।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਨੇ ਕਿਹਾ ਕਿ ਸਵਾਮੀ ਰੂਪ ਚੰਦ ਜੈਨ ਦੀਆਂ ਸਿੱਖਿਆਵਾਂ ਸਮਾਜ ਲਈ ਹਮੇਸ਼ਾ ਪ੍ਰੇਰਣਾ ਸਰੋਤ ਅਤੇ ਰਾਹ ਦਸੇਰਾ ਹਨ।
ਉਨ੍ਹਾਂ ਕਿਹਾ ਕਿ ਸਵਾਮੀ ਰੂਪ ਚੰਦ ਜੈਨ ਜੀ ਦੇ ਵਿਚਾਰ ਸਾਡਾ ਸਰਮਾਇਆ ਅਤੇ ਗਿਆਨ ਦਾ ਵੱਡਾ ਸਰੋਤ ਹਨ ਤੇ ਇਨ੍ਹਾਂ ਵਿਚਾਰਾਂ ਰਾਹੀਂ ਸਮਾਜ ਨੂੰ ਹਮੇਸ਼ਾਂ ਸੇਧ ਮਿਲਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਸਵਾਮੀ ਰੂਪ ਚੰਦ ਜੈਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦਾ ਸੱਦਾ ਦਿੱਤਾ।