ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ਮਾਨਸਿਕ ਸਿਹਤ ਰਾਜਦੂਤ ਨਿਯੁਕਤ

ਨਵੀਂ ਦਿੱਲੀ , 10 ਅਕਤੂਬਰ (ਏਐਨਆਈ): ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਜੋ ਕਿ ਦ ਲਾਈਵ ਲਵ ਲਾਫ (ਐਲ.ਐਲ.ਐਲ.) ਫਾਊਂਡੇਸ਼ਨ ਦੀ ਸੰਸਥਾਪਕ ਵੀ ਹੈ, ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ.ਓ.ਐਚ.ਐਫ.ਡਬਲਯੂ।) ਦੁਆਰਾ ਪਹਿਲੀ ਮਾਨਸਿਕ ਸਿਹਤ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਇਹ ਐਲਾਨ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ 'ਤੇ ਕੀਤਾ ਗਿਆ ਸੀ, ਜੋ ਕਿ ਜਨਤਕ ਸਿਹਤ ਦੇ ਇਕ ਮੁੱਖ ਹਿੱਸੇ ਵਜੋਂ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਭਾਰਤ ਦੇ ਚੱਲ ਰਹੇ ਯਤਨਾਂ ਵਿਚ ਇਕ ਮਹੱਤਵਪੂਰਨ ਕਦਮ ਹੈ। ਮਾਨਸਿਕ ਸਿਹਤ ਜਾਗਰੂਕਤਾ ਦੀ ਵਕਾਲਤ ਕਰਨ ਵਿਚ ਇਸ ਮਹੱਤਵਪੂਰਨ ਭੂਮਿਕਾ ਨੂੰ ਸੌਂਪਣ ਲਈ ਸਰਕਾਰ ਦਾ ਧੰਨਵਾਦ ਪ੍ਰਗਟ ਕਰਦੇ ਹੋਏ, ਦੀਪਿਕਾ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ 'ਤੇ ਮੈਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪਹਿਲੀ ਮਾਨਸਿਕ ਸਿਹਤ ਰਾਜਦੂਤ ਵਜੋਂ ਨਿਯੁਕਤ ਕੀਤੇ ਜਾਣ 'ਤੇ ਬਹੁਤ ਮਾਣ ਹੈ।