ਨਸ਼ਾ ਤਸਕਰਾਂ ਦੀ 1 ਕਰੋੜ 13 ਲੱਖ ਦੀ ਜਾਇਦਾਦ ਫਰੀਜ਼

ਜਗਰਾਉਂ ( ਲੁਧਿਆਣਾ ), 10 ਅਗਸਤ ( ਕੁਲਦੀਪ ਸਿੰਘ ਲੋਹਟ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਲੁਧਿਅਣਾ ਦਿਹਾਤੀ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚਲਦਿਆਂ ਐਸ.ਐਸ. ਪੀ ਡਾ.ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਸ. ਪੀ. ਜਸਯਜੋਤ ਸਿੰਘ ਦੀ ਅਗਵਾਈ ਹੇਠ ਐਸ.ਐਚ. ਓ. ਸੁਰਜੀਤ ਸਿੰਘ ਦੀ ਟੀਮ ਨੇ ਜਗਰਾਉਂ ਇਲਾਕੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ 'ਚ 3 ਪਰਿਵਾਰਾਂ ਦੀ ਪ੍ਰਾਪਟੀ ਅਟੈਚ ਕਰਕੇ ਸੰਬੰਧਿਤ ਲੋਕਾਂ ਦੇ ਘਰਾਂ ਅੱਗੇ ਨੋਟਿਸ ਲਾ ਦਿੱਤੇ ਹਨ ।
ਡੀ. ਐਸ. ਪੀ. ਜਸਯਜੋਤ ਸਿੰਘ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਦੇ 3 ਪਰਿਵਾਰ ਜਿੰਨ੍ਹਾਂ 'ਤੇ ਨਸ਼ਾ ਤਸਕਰੀ ਦੇ ਪਰਚੇ ਵੀ ਦਰਜ ਹਨ ਦੀ ਪ੍ਰਾਪਟੀ ਫਰੀਜ਼ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਕਾਨਾਂ ਦੀ ਕੀਮਤ 1 ਕਰੋੜ 13 ਲੱਖ ਰੁਪਏ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਬੰਧਿਤ 3 ਪਰਿਵਾਰਾਂ ਨੇ ਇਹ ਪ੍ਰਾਪਟੀ ਨਸ਼ਾ ਵੇਚਕੇ ਬਣਾਈ ਹੈ ,ਜਿਸ ਦੇ ਚਲਦਿਆਂ ਇਸ ਪ੍ਰਾਪਟੀ ਨੂੰ ਫਰੀਜ਼ ਕੀਤਾ ਗਿਆ ਹੈ।ਐਸ. ਐਚ. ਓ. ਸੁਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।