JALANDHAR WEATHER

ਬਿਹਾਰ ਚੋਣਾਂ 2025: ਕੱਲ੍ਹ ਨੂੰ ਜਾਰੀ ਹੋਵੇਗੀ ਐਨ.ਡੀ.ਏ. ਉਮੀਦਵਾਰਾਂ ਦੀ ਪਹਿਲੀ ਸੂਚੀ

ਪਟਨਾ, , 12 ਅਕਤੂਬਰ - ਐਨ.ਡੀ.ਏ.ਦੀ ਸੀਟਾਂ ਦੀ ਵੰਡ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਨੂੰ ਜਾਰੀ ਹੋਣ ਦੀ ਉਮੀਦ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਜੇ. ਡੀ. ਯੂ. ਤੋਂ ਸੰਜੇ ਕੁਮਾਰ ਝਾਅ, ਐਚ. ਏ. ਐਮ. ਤੋਂ ਜੀਤਨ ਰਾਮ ਮਾਂਝੀ, ਐਲ. ਜੇ. ਪੀ. (ਰਾਮ ਵਿਲਾਸ) ਤੋਂ ਚਿਰਾਗ ਪਾਸਵਾਨ ਅਤੇ ਉਪੇਂਦਰ ਕੁਸ਼ਵਾਹਾ ਦੇ ਨਾਲ, ਉਮੀਦਵਾਰਾਂ ਦਾ ਐਲਾਨ ਕਰਨ ਲਈ ਪ੍ਰੈਸ ਕਾਨਫਰੰਸ ਕਰਨਗੇ।

ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਸਖ਼ਤ ਫ਼ੈਸਲੇ ਲੈ ਸਕਦੇ ਹਨ। ਇਹ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਲੀਡਰਸ਼ਿਪ ਕਈ ਮੌਜੂਦਾ ਵਿਧਾਇਕਾਂ ਜਾਂ ਨੇਤਾਵਾਂ ਦੀਆਂ ਟਿਕਟਾਂ ਰੱਦ ਕਰ ਸਕਦੀ ਹੈ ਜੋ ਜਾਂ ਤਾਂ 75 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਜਾਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਚੋਣਾਂ ਜਿੱਤਣ ਵਿਚ ਅਸਫ਼ਲ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ