JALANDHAR WEATHER

ਗੈਰ ਇਰਾਦਾ ਕਤਲ ਮਾਮਲੇ ਵਿਚ ਭਾਰਤੀ ਡਰਾਈਵਰ ਦੋਸ਼ੀ ਕਰਾਰ, ਦੇਸ਼ ਨਿਕਾਲਾ ਸੰਭਵ

ਸੈਕਰਾਮੈਂਟੋ, ਕੈਲੀਫੋਰਨੀਆ, 5 ਜੂਨ (ਹੁਸਨ ਲੜੋਆ ਬੰਗਾ)- ਇਕ ਭਾਰਤੀ ਡਰਾਈਵਰ ਨੂੰ ਓਹੀਓ ਵਿਚ ਇਕ ਭਿਆਨਕ ਹਾਦਸੇ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਗਰਭਵਤੀ ਮਹਿਲਾ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ। 33 ਸਾਲਾ ਤਰਸੇਮ ਸਿੰਘ ਨੂੰ 16 ਫਰਵਰੀ ਨੂੰ ਹੋਏ ਹਾਦਸੇ ਦੇ ਸੰਬੰਧ ਵਿਚ ਗੈਰ ਇਰਾਦਾ ਕਤਲ, ਲਾਪਰਵਾਹੀ ਵਰਤਣ ਸਮੇਤ ਕਈ ਸੰਗੀਨ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਇਸ ਹਾਦਸੇ ਵਿਚ 17 ਸਾਲਾ ਐਸ਼ਲੀ ਹੋਮਜ਼ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ।

ਯੂ. ਐਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਅਨੁਸਾਰ ਅਪਰਾਧਿਕ ਕੇਸ ਦੀ ਸੁਣਵਾਈ ਮੁਕੰਮਲ ਹੋਣ ਤੋਂ ਉਸ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਹੋਵੇਗੀ ਤੇ ਸੰਭਾਵੀ ਤੌਰ 'ਤੇ ਉਸ ਨੂੰ ਭਾਰਤ ਵਾਪਿਸ ਭੇਜ ਦਿੱਤਾ ਜਾਵੇਗਾ। ਯੂ.ਐਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਅਨੁਸਾਰ ਉਹ ਫਰਵਰੀ 2017 ਵਿਚ ਕੈਲੀਫੋਰਨੀਆ ਵਿਚ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ। ਉਸ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਜੱਜ ਦੇ ਆਦੇਸ਼ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ