ਅੱਜ ਗੁਜਰਾਤ ਤੇ ਦਮਨ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 5 ਜੂਨ- ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ ਹਨ। ਉਹ ਸੂਰਤ ਵਿਚ 12,421 ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿਚ ਵਡੋਦਰਾ-ਮੁੰਬਈ ਐਕਸਪ੍ਰੈਸਵੇਅ ਦੇ ਦੋ ਪੈਕੇਜ ਅਤੇ ਚਾਰ ਹੋਰ ਰਾਜਮਾਰਗ ਸ਼ਾਮਿਲ ਹਨ। ਸੂਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਪਹਿਰ 3:30 ਵਜੇ ਇਨਡੋਰ ਸਟੇਡੀਅਮ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
ਅੱਜ ਵਿਸ਼ਵ ਵਾਤਾਵਰਣ ਦਿਵਸ ਹੋਣ ਕਾਰਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਲਈ ਸ਼ਹਿਰ ਵਿਚ ਕੋਈ ਬੈਨਰ ਨਹੀਂ ਲਗਾਏ ਗਏ ਹਨ। ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਕਰਮਚਾਰੀਆਂ ਨੂੰ ਸਾਈਕਲ ਅਤੇ ਈ-ਵਾਹਨ ਰਾਹੀਂ ਯਾਤਰਾ ਕਰਨ ਲਈ ਕਿਹਾ ਗਿਆ ਹੈ। ਨਗਰ ਨਿਗਮ ਜਨਤਾ ਲਈ 450 ਤੋਂ ਵੱਧ ਈ-ਬੱਸਾਂ ਚਲਾਏਗਾ।
ਸ਼ਾਮ 5:30 ਵਜੇ ਪ੍ਰਧਾਨ ਮੰਤਰੀ ਮੋਦੀ ਦਮਨ ਪਹੁੰਚਣਗੇ। ਉੱਥੇ ਉਹ 2,970 ਕਰੋੜ ਰੁਪਏ ਦੇ ਸੜਕ ਅਤੇ ਸੈਰ-ਸਪਾਟਾ ਪ੍ਰੋਜੈਕਟਾਂ ਦੇ ਨਾਲ ਇਕ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਸਵਾਮੀ ਵਿਵੇਕਾਨੰਦ ਮੈਦਾਨ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ।
;
;
;
;
;
;
;
;