JALANDHAR WEATHER

ਰੇਲ ਗੱਡੀ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ

ਰਾਮਾ ਮੰਡੀ (ਬਠਿੰਡਾ), 30 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)- ਬਠਿੰਡਾ ਤੋਂ ਰਾਮਾ ਮੰਡੀ ਆ ਰਹੀ ਰੇਲ ਗੱਡੀ ਨਾਲ ਇਕ ਵਿਅਕਤੀ ਦੀ ਫੇਟ ਵੱਜਣ ਨਾਲ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਲੋਕਾਂ ਦੀ ਮੱਦਦ ਨਾਲ ਰੇਲ ਗੱਡੀ ਰਾਹੀਂ ਰਾਮਾ ਮੰਡੀ ਦੇ ਰੇਲਵੇ ਸਟੇਸ਼ਨ ਤੱਕ ਲਿਆਂਦਾ ਗਿਆ। ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਕਾਲਾ ਬੰਗੀ ਅਤੇ ਹੋਰ ਮੈਂਬਰ ਮੌਕੇ ਤੇ ਪੁਹੰਚੇ।

ਜ਼ਖਮੀ ਵਿਅਕਤੀ ਨੂੰ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਰਾਮਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਸਨੂੰ ਫਸਟ ਏਡ ਦੇਣ ਤੋਂ ਬਾਅਦ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਜਿਸ ਦੀ ਪਹਿਚਾਣ ਗੁਲਾਬ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਕੋਟਬਖਤੂ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ