JALANDHAR WEATHER

ਕਸਬਾ ਮਜੀਠਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਪੰਜਾਬ ਬੰਦ ਨੂੰ ਮਿਲਿਆਂ ਭਰਵਾਂ ਹੁੰਗਾਰਾ

ਮਜੀਠਾ/ਅੰਮ੍ਰਿਤਸਰ, 30 ਜੁਲਾਈ (ਜਗਤਾਰ ਸਿੰਘ ਸਹਿਮੀ)- ਬਰਨਾਲਾ ਵਿਖੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ’ਤੇ ਪੁਲਿਸ ਮੁਲਾਜ਼ਮਾਂ ਵਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਭਰ ਵਿਚ ਸਫਾਈ ਸੇਵਕਾਂ ਨੇ ਬੰਦ ਦਾ ਸੱਦਾ ਦਿੱਤਾ ਸੀ। ਇਸ ਸੱਦੇ ਨੂੰ ਕਸਬਾ ਮਜੀਠਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ।

ਸਵੇਰ ਵੇਲੇ ਤੋਂ ਹੀ ਕੁੱਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ, ਪਰ ਬਾਕੀ ਕਈ ਦੁਕਾਨਦਾਰ ਰੋਜ਼ਾਨਾ ਵਾਂਗ ਆਪਣੀਆਂ ਦੁਕਾਨਾਂ ਖੋਲ੍ਹਣਾ ਚਾਹੁੰਦੇ ਸਨ। ਇਸ ’ਤੇ ਭਗਵਾਨ ਵਾਲਮੀਕ ਸੰਘਰਸ਼ ਦਲ ਦੇ ਚੇਅਰਮੈਨ ਹਰਦੀਪ ਸਿੰਘ ਭੰਗਾਲੀ ਤੇ ਸਮਾਜ ਸੇਵੀ ਕ੍ਰਾਂਤੀ ਪਾਲ ਸਿੰਘ ਚੌਹਾਨ ਦੀ ਅਗਵਾਈ ਹੇਠ ਨੌਜਵਾਨਾਂ ਨੇ ਉਨ੍ਹਾਂ ਦੁਕਾਨਾਂ ਨੂੰ ਵੀ ਬੰਦ ਕਰਵਾ ਦਿੱਤਾ। ਨੌਜਵਾਨਾਂ ਵਲੋਂ ਇਹ ਕਾਰਵਾਈ ਬੰਦ ਨੂੰ ਸਫ਼ਲ ਬਣਾਉਣ ਲਈ ਕੀਤੀ ਗਈ।

ਇਸ ਦੌਰਾਨ ਮੈਡੀਕਲ ਸਟੋਰ, ਬੈਂਕ ਅਤੇ ਕੁਝ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰਹੇ, ਜਦਕਿ ਕੁੱਝ ਹੋਰ ਸਥਾਨ ਖੁੱਲ੍ਹੇ ਰਹੇ। ਕੁੱਲ ਮਿਲਾ ਕੇ ਮਜੀਠਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅੱਜ ਦੇ ਬੰਦ ਨੂੰ ਚੰਗਾ ਸਮਰਥਨ ਮਿਲਿਆ। ਲੋਕਾਂ ਵਲੋਂ ਸਫਾਈ ਕਰਮਚਾਰੀਆਂ ਨਾਲ ਹਮਦਰਦੀ ਜ਼ਾਹਰ ਕੀਤੀ ਗਈ ਅਤੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ