ਸ਼ਾਮ ਹੁੰਦਿਆਂ ਹੀ ਆਮ ਵਾਂਗ ਅੱਡਾ ਕੁਕੜਾਵਾਲਾ ਵਿਖੇ ਖੁੱਲੀਆਂ ਦੁਕਾਨਾਂ
ਹਰਸਾ ਛੀਨਾ (ਬਰਨਾਲਾ), 30 ਜੁਲਾਈ (ਕੜਿਆਲ)- ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਸਹਿਯੋਗ ਦਿੰਦੇ ਹੋਏ ਸਥਾਨਕ ਅੱਡਾ ਕੁਕੜਾਵਾਲਾ ਦੇ ਦੁਕਾਨਦਾਰਾਂ ਨੇ ਆਪਣੇ ਵਪਾਰਕ ਅਦਾਰੇ ਸਵੇਰ ਸਮੇਂ ਤੋਂ ਦੁਪਹਿਰ ਤੋਂ ਪਹਿਲਾਂ ਤੱਕ ਬੰਦ ਰੱਖੇ I
ਪਰ ਦੁਪਹਿਰ ਢਲਣ ਉਪਰੰਤ ਸ਼ਾਮ ਹੋਣ ਤੋਂ ਪਹਿਲਾਂ ਅੱਡਾ ਕੁੱਕੜ੍ਹਾਂਵਾਲਾ ਦੀਆਂ ਸਮੁੱਚੀਆਂ ਦੁਕਾਨਾਂ ਆਮ ਵਾਂਗ ਖੁੱਲੀਆਂ ਨਜ਼ਰ ਆਈਆਂ ਅਤੇ ਸੜਕਾਂ ਤੇ ਵਪਾਰਕ, ਯਾਤਰੀ ਤੇ ਨਿੱਜੀ ਵਾਹਨ ਚਲਦੇ ਦਿਖਾਈ ਦਿੱਤੇ I
;
;
;
;
;
;
;
;