JALANDHAR WEATHER

ਟਰੰਪ ਨਾਲ ਵਿਸ਼ੇਸ਼ ਸੰਬੰਧਾਂ ਦੇ ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਦਾ ਪੂਰੀ ਤਰ੍ਹਾਂ ਹੋਇਆ ਪਰਦਾਫਾਸ਼- ਕਾਂਗਰਸ

ਨਵੀਂ ਦਿੱਲੀ, 8 ਅਗਸਤ- ਭਾਰਤ ਨਾਲ ਚਾਰ ਦਿਨਾਂ ਦੇ ਟਕਰਾਅ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਦੂਜੀ ਵਾਰ ਅਮਰੀਕਾ ਆਉਣ ਦੀਆਂ ਰਿਪੋਰਟਾਂ ਦੇ ਵਿਚਕਾਰ, ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਿਸ਼ੇਸ਼ ਸੰਬੰਧ ਹੋਣ ਦੇ ਦਾਅਵੇ ਦਾ ਹੁਣ ਪੂਰੀ ਤਰ੍ਹਾਂ ਪਰਦਾਫਾਸ਼ ਹੋ ਗਿਆ ਹੈ।

ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈ ਰਾਮ ਰਮੇਸ਼ ਨੇ ਕਿਹਾ ਕਿ ਫੀਲਡ ਮਾਰਸ਼ਲ ਅਸੀਮ ਮੁਨੀਰ, ਜਿਨ੍ਹਾਂ ਦੀਆਂ ਭੜਕਾਊ ਟਿੱਪਣੀਆਂ ਨੇ 22 ਅਪ੍ਰੈਲ, 2025 ਨੂੰ ਪਹਿਲਗਾਮ ਵਿਚ ਹੋਏ ਬੇਰਹਿਮ ਅੱਤਵਾਦੀ ਹਮਲਿਆਂ ਦਾ ਤੁਰੰਤ ਪਿਛੋਕੜ ਪ੍ਰਦਾਨ ਕੀਤਾ ਸੀ, ਅਮਰੀਕਾ ਦੇ ਪਸੰਦੀਦਾ ਜਾਪਦੇ ਹਨ। ਰਮੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ 18 ਜੂਨ, 2025 ਨੂੰ ਵਾਸ਼ਿੰਗਟਨ ਡੀ.ਸੀ. ਵਿਚ ਰਾਸ਼ਟਰਪਤੀ ਟਰੰਪ ਦੁਆਰਾ ਇਕ ਬੇਮਿਸਾਲ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਦਿੱਤੀ ਗਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਜਲਦੀ ਹੀ ਸੇਵਾਮੁਕਤ ਹੋ ਰਹੇ ਅਮਰੀਕੀ ਸੈਂਟਰਲ ਕਮਾਂਡ ਚੀਫ਼ ਜਨਰਲ ਮਾਈਕਲ ਕੁਰੀਲਾ ਦੇ ਵਿਦਾਇਗੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਦੁਬਾਰਾ ਅਮਰੀਕਾ ਜਾ ਰਹੇ ਹਨ। ਉਹ ਹੀ ਜਨਰਲ ਕੁਰੀਲਾ, ਜਿਸ ਨੇ 10 ਜੂਨ, 2025 ਨੂੰ ਪਾਕਿਸਤਾਨ ਨੂੰ ਆਪਣੇ ਸ਼ਬਦਾਂ ਵਿਚ, ‘ਅੱਤਵਾਦ ਵਿਰੋਧੀ ਕਾਰਵਾਈਆਂ ਵਿਚ ਇਕ ਸ਼ਾਨਦਾਰ ਭਾਈਵਾਲ’ ਕਿਹਾ ਸੀ। ਇਹ ਕਿੰਨਾ ਅਜੀਬ ਸਰਟੀਫਿਕੇਟ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਨਵਰੀ 2025 ਤੋਂ, ਅਮਰੀਕਾ ਦਾ ਨਵੀਂ ਦਿੱਲੀ ਵਿਚ ਕੋਈ ਨਿਯਮਤ ਰਾਜਦੂਤ ਨਹੀਂ ਹੈ ਤੇ ਨਾ ਹੁਣ ਤੱਕ ਅਮਰੀਕੀ ਸੈਨੇਟ ਵਲੋਂ ਇਸ ਲਈ ਕਿਸੇ ਦਾ ਨਾਂਅ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ