JALANDHAR WEATHER

ਫਾਜ਼ਿਲਕਾ ਦੇ ਸਤਲੁਜ ਕ੍ਰੀਕ ਦੀ ਮਾਰ ਹੇਠ ਆਏ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ ਰਾਜਾ ਵੜਿੰਗ

ਫਾਜ਼ਿਲਕਾ, 29 ਅਗਸਤ (ਬਲਜੀਤ ਸਿੰਘ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਜਾ ਵੜਿੰਗ ਅੱਜ ਫਾਜ਼ਿਲਕਾ ਦੇ ਸਤਲੁਜ ਕ੍ਰੀਕ ਦੀ ਮਾਰ ਹੇਠ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚੇ। ਇਥੇ ਪਹੁੰਚ ਕੇ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ ਪਿੰਡ ਵਾਸੀਆਂ ਨਾਲ ਆ ਰਹੀਆਂ ਮੁਸ਼ਕਿਲਾਂ ਬਾਰੇ ਤੇ ਉਨ੍ਹਾਂ ਨੂੰ ਲੋੜੀਂਦੇ ਰਾਹਤ ਕਾਰਜਾਂ ਬਾਰੇ ਵੀ ਪੁੱਛਿਆ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ, ਜ਼ਿਲ੍ਹਾ ਇੰਚਾਰਜ, ਬਲਾਕ ਇੰਚਾਰਜ ਆਦਿ ਪਾਰਟੀ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿ ਪੰਜਾਬ ਦੇ ਜੋ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਜੋ ਰਾਹਤ ਸਮੱਗਰੀ ਦੀ ਲੋੜ ਹੈ, ਉਹ ਪਹੁੰਚਾਈ ਜਾਵੇ।

ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਾਵਾਂ ਵਾਲੀ ਪੁੱਲ ਉਤੇ ਪਹੁੰਚ ਕੇ ਰਾਜਾ ਵੜਿੰਗ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਆਏ ਇਹ ਹੜ੍ਹ ਕੋਈ ਕੁਦਰਤੀ ਆਫਤ ਨਹੀਂ ਬਲਕਿ ਸਰਕਾਰ ਵਲੋਂ ਅਗਾਂਹ ਪ੍ਰਬੰਧ ਨਾ ਕੀਤੇ ਜਾਣ ਦਾ ਨਤੀਜਾ ਹੈ। ਜੇਕਰ ਮੌਜੂਦਾ ਸਰਕਾਰ ਵਲੋਂ ਨੋਡਲ ਅਫਸਰਾਂ ਦੀ ਡਿਊਟੀਆਂ ਲਗਾ ਕੇ ਸਮੇਂ-ਸਮੇਂ ਉਤੇ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਤਾਂ ਅੱਜ ਪੰਜਾਬ ਵਿਚ ਪਾਣੀ ਤਾਂ ਆਉਣਾ ਹੀ ਸੀ ਪਰ ਇਹ ਹੜ੍ਹਾਂ ਦਾ ਸੰਤਾਪ ਨਾ ਭੋਗਣਾ ਪੈਂਦਾ। ਮੌਜੂਦਾ ਪੰਜਾਬ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਸੱਚ ਵਿਚ ਇਨ੍ਹਾਂ ਹੜ੍ਹ ਪੀੜਤਾਂ ਦੀ ਸੇਵਾ ਕਰਨੀ ਹੈ ਤਾਂ ਜ਼ਮੀਨੀ ਪੱਧਰ ਉਤੇ ਰਾਹਤ ਸਮੱਗਰੀ ਜਾਂ ਹੋਰ ਲੋੜੀਂਦੇ ਸਾਧਨ ਪਹੁੰਚਾ ਕੇ ਕੀਤੀ ਜਾਵੇ। ਉਨ੍ਹਾਂ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਇਕ ਮਹੀਨੇ ਦੀ ਤਨਖਾਹ ਵੀ ਇਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਦੇ ਕਾਰਜਾਂ ਵਿਚ ਖਰਚ ਕਰਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ