JALANDHAR WEATHER

ਪਾਕਿਸਤਾਨ ਤੋਂ ਆਇਆ ਗਲੋਕ ਪਿਸਟਲ ਬੀ.ਐਸ.ਐਫ. ਵਲੋਂ ਬਰਾਮਦ

ਅਟਾਰੀ, (ਅੰਮ੍ਰਿਤਸਰ) 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਉਤੇ ਸਥਿਤ ਬੀ.ਓ.ਪੀ. ਦਾਉਕੇ ਦੇ ਏਰੀਏ ਵਿਚੋਂ ਬੀ.ਐਸ.ਐਫ. ਵਲੋਂ ਪਾਕਿਸਤਾਨ ਤੋਂ ਆਇਆ ਵਿਦੇਸ਼ੀ ਪਿਸਟਲ ਬਰਾਮਦ ਕੀਤਾ ਗਿਆ ਹੈ। ਅਟਾਰੀ ਸਰਹੱਦ ਉਤੇ ਤਾਇਨਾਤ ਬੀ.ਐਸ.ਐਫ. ਦੀ 181 ਬਟਾਲੀਅਨ ਦੇ ਜਵਾਨ ਜਦੋਂ ਸਹਾਇਕ ਕਮਾਂਡੈਂਟ ਬੀ.ਐਸ. ਡੋਗਰਾ ਦੀ ਅਗਵਾਈ ਵਿਚ ਗਸ਼ਤ ਕਰ ਰਹੇ ਸਨ ਤਾਂ ਸ਼ੱਕੀ ਚੀਜ਼ ਦਿਖਾਈ ਦਿੱਤੀ, ਜਿਸ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਸਮੇਤ ਮੈਗਜ਼ੀਨ ਗਲੋਕ ਪਿਸਟਲ ਮਿਲਿਆ। ਇਸ ਉੱਪਰ ਗਲੋਕ 26 ਜੇਨ 5 ਆਸਟਰੀਆ ਪੀ ਐਕਸ 19 ਮਾਰਕਾ ਛਪਿਆ ਹੋਇਆ ਹੈ। ਬੀ.ਐਸ.ਐਫ. ਦੇ ਇੰਸਪੈਕਟਰ ਵਿਕਾਸ ਪਵਾਰ ਵਲੋਂ ਪਿਸਟਲ ਸਮੇਤ ਮੈਗਜ਼ੀਨ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਥਾਣਾ ਘਰਿੰਡਾ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ