JALANDHAR WEATHER

ਬੀ.ਐਸ.ਐਫ. ਨੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ

ਅਟਾਰੀ, (ਅੰਮ੍ਰਿਤਸਰ), 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਬੀ.ਓ.ਪੀ. ਮਹਾਵਾ ਦੇ ਏਰੀਏ ਵਿਚੋਂ ਬੀ.ਐਸ.ਐਫ. ਵਲੋਂ ਇਕ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਹੈ। ਬੀ.ਓ.ਪੀ. ਮਹਾਵਾ ਵਿਖੇ ਤਾਇਨਾਤ ਬੀ.ਐਸ.ਐਫ. ਦੀ 181 ਬਟਾਲੀਅਨ ਦੇ ਜਵਾਨਾਂ ਨੂੰ ਜਦੋਂ ਹਵਾ ਵਿਚ ਛੂਕਦੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਨੇ ਉਸ ਉਤੇ ਨਜ਼ਰ ਰੱਖਦੇ ਹੋਏ ਡਰੋਨ ਨੂੰ ਸੁੱਟ ਲਿਆ। ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਸਰਹੱਦ ਉਤੇ ਲੱਗੀ ਕੰਡਿਆਲੀ ਤਾਰ ਦੀ ਵਾੜ ਦੇ ਆਰ-ਪਾਰ ਸਰਚ ਆਪਰੇਸ਼ਨ ਚਲਾਇਆ ਗਿਆ, ਜਿਥੋਂ ਡਰੋਨ ਬਰਾਮਦ ਹੋਇਆ। ਇਹ ਡਰੋਨ ਬਾਰਡਰ ਪਿਲਰ ਨੰਬਰ 108/ਐਮ ਦੇ ਨਜ਼ਦੀਕ ਤੋਂ ਮਿਲਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ