ਨੇਪਾਲ ਪਿੰਡ ਕੋਲੋਂ ਸੱਕੀ ਦਾ ਪਾਣੀ ਵਧਿਆ, ਡੀ.ਸੀ. ਨੇ ਲਿਆ ਜਾਇਜ਼ਾ

ਓਠੀਆਂ, 29 ਅਗਸਤ (ਗੁਰਵਿੰਦਰ ਸਿੰਘ ਛੀਨਾ)-ਸਰਹੱਦੀ ਪਿੰਡ ਨੇਪਾਲ ਤੋਂ ਵਹਿ ਰਹੀ ਸੱਕੀ ਦਾ ਪਾਣੀ ਚੜ੍ਹਨ ਕਾਰਨ ਨਾਲ ਲੱਗਦੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਡਿਪਟੀ ਕਮਿਸ਼ਨਰ ਸਿਸਕਾ ਸਾਹਨੀ ਵਲੋਂ ਨੇਪਾਲ ਪਿੰਡ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪਿੰਡ ਨੇਪਾਲ ਅਤੇ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸੱਕੀ ਪਾਣੀ ਉੱਪਰੋਂ ਦੀ ਵਗਣ ਕਾਰਨ ਕਈ ਪਿੰਡ ਇਸ ਦੀ ਲਪੇਟ ਵਿਚ ਆ ਸਕਦੇ ਹਨ। ਪਿੰਡ ਅਤੇ ਡੇਰਿਆਂ ਵਾਲਿਆਂ ਨੇ ਆਪਣਾ ਸਾਜ਼ੋ-ਸਾਮਾਨ ਅਤੇ ਡੰਗਰ ਵੱਛਾ ਲੈ ਕੇ ਬਾਹਰ ਸੁਰੱਖਿਅਤ ਥਾਵਾਂ ਉਤੇ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਡਾਇਰੈਕਟਰ ਦਲਜੀਤ ਸਿੰਘ ਮਿਆਦੀਆ, ਭਲਵਾਨ ਜਸਪਾਲ ਸਿੰਘ ਸੈੈੈਸਰਾ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਤੇ ਉਨ੍ਹਾਂ ਹੜ੍ਹ ਪੀੜਤਾਂ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ।