JALANDHAR WEATHER

ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਰਜ਼ੀ ਬੰਨ੍ਹ ਦਾ ਕੀਤਾ ਦੌਰਾ

ਸੁਲਤਾਨਪੁਰ ਲੋਧੀ, 29 ਅਗਸਤ (ਥਿੰਦ)-ਗੋਇੰਦਵਾਲ ਸਾਹਿਬ ਵਾਲੇ ਪੁਲ ਤੋਂ ਦਿੱਲੀ ਅੰਮ੍ਰਿਤਸਰ ਐਕਸਪ੍ਰੈਸ ਵੇਅ ਤੱਕ ਬਣਾਏ ਗਏ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਇਲਾਕੇ ਭਰ ਦੇ ਕਿਸਾਨਾਂ ਵਲੋਂ ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਕਾਰ ਸੇਵਾ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਸ਼ਾਮਿਲ ਹੋਏ ਤੇ ਸੰਗਤਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸੰਤ ਬਾਬਾ ਜੈ ਸਿੰਘ ਨੇ ਦੱਸਿਆ ਕਿ ਬੰਨ੍ਹ ਬਹੁਤ ਹੀ ਨਾਜ਼ੁਕ ਸਥਿਤੀ ਵਿਚ ਸੀ ਪਰ ਇਲਾਕੇ ਦੀ ਸੰਗਤ ਨੇ 40000 ਦੇ ਕਰੀਬ ਮਿੱਟੀ ਦੇ ਬੋਰੇ ਭਰ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਹੈ। ਇਸ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ 8 ਕਿਲੋਮੀਟਰ ਲੰਬੇ ਬੰਨ੍ਹ ਨਾਲ ਲਗਭਗ 7000 ਏਕੜ ਝੋਨੇ ਦੀ ਫਸਲ ਡੁੱਬਣੋਂ ਬਚੀ ਹੋਈ ਹੈ। ਉਨ੍ਹਾਂ ਨੇ ਬੰਨ੍ਹ ਉਤੇ ਚੱਲ ਰਹੀ ਸੇਵਾ ਵਿਚ ਵੀ ਯੋਗਦਾਨ ਪਾਇਆ। ਇਸ ਮੌਕੇ ਨੰਬਰਦਾਰ ਮੰਗਲ ਸਿੰਘ ਭੱਟੀ, ਕਿਸਾਨ ਆਗੂ ਰਘਬੀਰ ਸਿੰਘ, ਸੁਖਚੈਨ ਸਿੰਘ ਬੱਧਨ, ਰਸ਼ਪਾਲ ਸਿੰਘ ਵੜੈਚ, ਸੁਖਦੇਵ ਸਿੰਘ ਬੂਲਪੁਰ, ਰਾਜੂ ਬੂਲਪੁਰ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ