ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਸਲਾਹਕਾਰ ਦੀਪਕ ਬਾਲੀ ਨੇ ਬਾਲਾ ਜੀ ਦੀ ਚੌਂਕੀ ਵਿਖੇ ਮੱਥਾ ਟੇਕਿਆ
ਜਲੰਧਰ, 18 ਮਈ (ਦਵਿੰਦਰ)- ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀਆਂ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਸਾਈ ਦਾਸ ਸਕੂਲ ਦੇ ਮੈਦਾਨ ਵਿਚ ਸਥਿਤ ਬਾਲਾ ਜੀ ਕੀ ਚੌਂਕੀ ਵਿਖੇ ਮੱਥਾ ਟੇਕਿਆ।
ਮੰਤਰੀ ਭਗਤ ਅਤੇ ਬਾਲੀ ਨੇ ਪੰਜਾਬ ਦੀ ਏਕਤਾ ਭਾਈਚਾਰਕ ਸਾਂਝ ਅਤੇ ਤਰੱਕੀ ਲਈ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪੰਜਾਬ ਹੈ, ਜਿੱਥੇ ਰਾਜ ਵਾਸੀ ਧਾਰਮਿਕ ਸਮਾਗਮ ਇਕੱਠੇ ਮਨਾ ਕੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦੇ ਹਨ।
;
;
;
;
;
;
;
;