JALANDHAR WEATHER

ਜੈਸ਼ੰਕਰ ਵਲੋਂ ਸਾਈਪ੍ਰਸ ਦੇ ਰਾਸ਼ਟਰਪਤੀ ਨਾਲ ਦੁਵੱਲੇ ਸੰਬੰਧਾਂ ਤੇ ਪੱਛਮੀ ਏਸ਼ੀਆ ਬਾਰੇ ਚਰਚਾ

ਨਿਕੋਸੀਆ, 28 ਮਈ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੂਲਾਈਡਜ਼ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸੰਬੰਧਾਂ ਅਤੇ ਪੱਛਮੀ ਏਸ਼ੀਆ ਦੇ ਟਕਰਾਅ 'ਤੇ ਵਿਆਪਕ ਚਰਚਾ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕਿਹਾ ਕਿ ਅੱਜ ਸਾਈਪ੍ਰਸ ਗਣਰਾਜ ਦੇ ਰਾਸ਼ਟਰਪਤੀ ਕ੍ਰਿਸਟੋਡੂਲਾਈਡਜ਼ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ¢ ਅਸੀਂ ਪੱਛਮੀ ਏਸ਼ੀਆ/ਮੱਧ ਪੂਰਬ ਵਿੱਚ ਵਿਕਸਤ ਹੋ ਰਹੀ ਸਥਿਤੀ ਦੇ ਨਾਲ-ਨਾਲ ਭੂਮੱਧ ਸਾਗਰ ਖੇਤਰ ਵਿਚ ਭਾਰਤ ਦੇ ਹਿੱਤਾਂ ਬਾਰੇ ਚਰਚਾ ਕੀਤੀ। ਕ੍ਰਿਸਟੋਡੂਲਾਈਡਜ਼ ਲਗਭਗ ਇਕ ਹਫ਼ਤਾ ਪਹਿਲਾਂ ਤਿੰਨ ਦਿਨਾਂ ਦੌਰੇ 'ਤੇ ਭਾਰਤ ਆਏ ਸਨ। ਇਸ ਦੌਰੇ ਦÏਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਨਵੀਨਤਾ, ਤਕਨਾਲੋਜੀ, ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰਾਂ ਵਿਚ ਡੂੰਘੇ ਸਹਿਯੋਗ ਲਈ 6 ਸਮਝੌਤਿਆਂ 'ਤੇ ਦਸਤਖਤ ਕੀਤੇ ਅਤੇ ਪ੍ਰਵਾਸ ਅਤੇ ਗਤੀਸ਼ੀਲਤਾ 'ਤੇ ਇਕ ਵਿਆਪਕ ਭਾਈਵਾਲੀ ਨੂੰ ਜਲਦੀ ਹੀ ਅੰਤਿਮ ਰੂਪ ਦੇਣ 'ਤੇ ਵੀ ਸਹਿਮਤੀ ਪ੍ਰਗਟਾਈ¢ ਜੈਸ਼ੰਕਰ ਨੇ ਨੀਦਰਲੈਂਡ, ਪੋਲੈਂਡ, ਫਰਾਂਸ, ਸਪੇਨ, ਸਲੋਵਾਕੀਆ ਅਤੇ ਐਸਟੋਨੀਆ ਦੇ ਆਪਣੇ ਹਮਰੁਤਬਾ ਨਾਲ ਅਤੇ ਪੋਲਿਸ਼ ਉਪ ਪ੍ਰਧਾਨ ਮੰਤਰੀ ਰਾਡੋਸਲਾਵ ਸਿਕੋਰਸਕੀ ਨਾਲ ਵੀ ਸੰਖੇਪ ਮੀਟਿੰਗਾਂ ਕੀਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ