ਓ. ਐਸ. ਐਮ. ਸਿਸਟਮ ਇਕ ਸੁਰੱਖਿਅਤ, ਮਜ਼ਬੂਤ ਆਈ. ਟੀ. ਮੰਚ 'ਤੇ ਆਧਾਰਿਤ ਹੈ-ਸੀ. ਬੀ. ਐਸ. ਈ.
ਨਵੀਂ ਦਿੱਲੀ, 28 ਮਈ (ਏਜੰਸੀ)-ਆਪਣੇ ਆਨ ਸਕ੍ਰੀਨ ਮਾਰਕਿੰਗ ਸਿਸਟਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ, ਸੀ. ਬੀ. ਐਸ. ਈ. ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਹ ਇਕ ਸੁਰੱਖਿਅਤ ਅਤੇ ਮਜ਼ਬੂਤ ਆਈ. ਟੀ. ਮੰਚ ਹੈ ਅਤੇ ਵਾਸਤਵਿਕ ਮੁਲਾਂਕਣ ਪੋਰਟਲ 'ਚ ਕਿਸੇ ਵੀ ਤਰਾਂ ਦੀ ਸੇਂਧ ਜਾਂ ਕਮਜ਼ੋਰੀ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ | ਸੀ. ਬੀ. ਐਸ. ਈ. ਨੇ ਇਹ ਵੀ ਕਿਹਾ ਕਿ ਇਸ ਮੰਚ ਨੂੰ ਪੈਨਲ 'ਚ ਸ਼ਾਮਿਲ ਸੁਰੱਖਿਆ ਆਡਿਟ ਜ਼ਰੀਏ ਜਾਂਚਿਆ ਤੇ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਇਸ ਨੂੰ ਇਸ ਮਜ਼ਬੂਤ ਡਿਜ਼ੀਟਲ ਬੁਨਿਆਦੀ ਢਾਂਚੇ ਦਾ ਸਮਰਥਨ ਪ੍ਰਾਪਤ ਹੈ, ਜਿਸ ਵਿਚ ਉੱਤਰ ਪੁਸਤਿਕਾ ਦੀ ਸੁਰੱਖਿਆ ਸਕੈਨਿੰਗ ਅਤੇ ਪ੍ਰੋਸੈਸਿੰਗ ਲਈ ਕਈ ਗੁਣਵੱਤਾ ਜਾਂਚ ਅਤੇ ਸੁਰੱਖਿਆ ਉਪਾਅ ਸ਼ਾਮਿਲ ਹਨ | ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਬੋਰਡ ਨੇ ਐਕਸ 'ਤੇ ਕਿਹਾ ਕਿ ਉਤਰ ਕਾਪੀਆਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕਈ ਗੁਣਵੱਤਾ ਕੰਟਰੋਲ ਤੰਤਰਾਂ ਜ਼ਰੀਏ ਪ੍ਰੋਸੈਸ ਕੀਤਾ ਗਿਆ ਹੈ | ਇਹ ਬਿਆਨ 2026 ਦੀ ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉਤਰ ਪੁਸਤਕਾਂ ਦੇ ਡਿਜ਼ੀਟਲ ਮੁਲਾਂਕਣ ਨਾਲ ਸੰਬੰਧਿਤ ਕਰਾਰ ਇਕ ਫਰਮ ਨੂੰ ਦਿੱਤੇ ਜਾਣ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਸੋਸ਼ਲ ਮੀਡੀਆ 'ਤੇ ਉਸ ਦੇ ਓ. ਐਸ. ਐਮ. ਸਿਸਟਮ 'ਚ ਸੇਂਧ ਬਾਰੇ ਫੈਲ ਰਹੇ ਦਾਅਵਿਆਂ ਦਰਮਿਆਨ ਆਇਆ ਹੈ | ਸੀ. ਬੀ. ਐਸ. ਈ. ਨੇ ਬੁੱਧਵਾਰ ਨੂੰ 'ਕੋਐਂਪਟ ਐਜ਼ੂਟੈਕ' ਨੂੰ ਕਾਰਰ ਦਿੱਤੇ ਜਾਣ ਦੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਦਾਅਵੇ ਗਲਤ, ਗੁੰਮਰਾਹਕੁਨ ਅਤੇ ਤੱਥਾਂ 'ਤੇ ਆਧਾਰਿਤ ਨਹੀਂ ਹਨ | ਬੋਰਡ ਨੇ ਕਿਹਾ ਕਿ ਕਰਾਰ ਸਾਧਾਰਨ ਵਿੱਤੀ ਨਿਯਮਾਂ ਤਹਿਤ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨ ਬਾਅਦ ਦਿੱਤਾ ਗਿਆ ਸੀ | ਬੋਰਡ ਦੀ ਇਹ ਪ੍ਰਤੀਕਿਰਿਆ ਤਦ ਆਈ ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੂਰੇ ਘੁਟਾਲੇ ਦੇ ਪਿੱਛੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਸੁਤੰਤਰ ਨਿਆਇਕ ਜਾਂਚ ਦੇ ਨਾਲ-ਨਾਲ ਇਕ ਵਿਸ਼ੇਸ਼ ਟੀਮ ਦੀ ਮੰਗ ਕੀਤੀ ਤੇ ਦੋਸ਼ ਲਗਾਇਆ ਕਿ ਤੇਲੰਗਾਨਾ 'ਚ ਸ਼ੱਕੀ ਅਤੀਤ ਵਾਲੀ ਇਕ ਫਰਮ ਨੂੰ ਬੋਰਡ ਵਲੋਂ ਇਹ ਕਰਾਰ ਸੌਂਪ ਦਿੱਤਾ ਗਿਆ ਸੀ |
;
;
;
;
;
;
;
;
;