JALANDHAR WEATHER

ਗੁਜਰਾਤ ਵਿਖੇ ਗਿਰ ਜੰਗਲ 'ਚ 4 ਸ਼ੇਰ ਬੱਚਿਆਂ ਦੀ ਮੌਤ, 17 ਵੱਡੇ ਕੀਤੇ ਵੱਖ

ਅਹਿਮਦਾਬਾਦ, 28 ਮਈ (ਪੀ.ਟੀ.ਆਈ.) - ਗੁਜਰਾਤ ਦੇ ਗਿਰ ਜੰਗਲਾਤ ਖੇਤਰ ਦੇ ਵੱਖ-ਵੱਖ ਹਿੱਸਿਆਂ 'ਚ ਸ਼ੱਕੀ ਵਾਇਰਲ ਇਨਫੈਕਸ਼ਨ ਕਾਰਨ 4 ਸ਼ੇਰ ਦੇ ਬੱਚਿਆਂ ਦੀ ਮÏਤ ਹੋ ਗਈ ਹੈ, ਜਦੋਂ ਕਿ 17 ਬਾਲਗ ਸ਼ੇਰਾਂ ਨੂੰ ਵੱਖ ਕੀਤਾ ਗਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਬੁੱਧਵਾਰ ਨੂੰ ਇਸ ਮਾਮਲੇ 'ਤੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ | ਜੰਗਲਾਤ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਨੋਦ ਰਾਓ ਨੇ ਗਾਂਧੀਨਗਰ ਵਿੱਚ ਮੀਟਿੰਗ ਦÏਰਾਨ ਮੁੱਖ ਮੰਤਰੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ¢ਰਾਓ ਨੇ ਕਿਹਾ ਕਿ ਗਿਰ ਗਢੜਾ ਅਤੇ ਬਾਬਰੀਆ ਖੇਤਰਾਂ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਸਾਰੇ ਸ਼ੇਰਾਂ 'ਤੇ ਨੇੜਿਓਾ ਨਜ਼ਰ ਰੱਖੀ ਜਾ ਰਹੀ ਹੈ, ਅਤੇ ਬਿਮਾਰੀ ਦੇ ਕੋਈ ਹੋਰ ਸੰਕੇਤ ਨਹੀਂ ਮਿਲੇ ਹਨ।ਜੰਗਲਾਤ ਮੰਤਰੀ ਅਰਜੁਨ ਮੋਧਵਾਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਗਿਰ ਜੰਗਲ ਖੇਤਰ ਵਿੱਚ 2 ਸ਼ੇਰ ਦੇ ਬੱਚਿਆਂ ਦੀ ਮÏਤ ਬਾਬੇਸੀਆ ਵਾਇਰਸ ਦੀ ਲਾਗ ਕਾਰਨ ਹੋਣ ਦੀ ਸੰਭਾਵਨਾ ਹੈ | ਜਦੋਂ ਕਿ ਹੋਰ ਬਾਲਗ ਸ਼ੇਰ ਕੁਦਰਤੀ ਕਾਰਨਾਂ ਅਤੇ ਆਪਸੀ ਲੜਾਈ ਕਾਰਨ ਵੱਖ-ਵੱਖ ਘਟਨਾਵਾਂ 'ਚ ਮਰੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ