JALANDHAR WEATHER

ਟੀ.ਐੱਮ.ਸੀ.ਆਗੂ ਜਹਾਂਗੀਰ ਖਾਨ ਦਾ ਸਾਥੀ ਗਿ੍ਫ਼ਤਾਰ

ਕੋਲਕਾਤਾ, 28 ਮਈ (ਪੀ.ਟੀ.ਆਈ.)-ਪੱਛਮੀ ਬੰਗਾਲ ਪੁਲਿਸ ਨੇ ਦੱਖਣੀ 24 ਪਰਗਨਾ ਜ਼ਿਲ੍ਹੇ ਤੋਂ ਟੀ.ਐੱਮ.ਸੀ. ਆਗੂ ਜਹਾਂਗੀਰ ਖਾਨ ਦੇ ਇੱਕ ਨਜ਼ਦੀਕੀ ਸਾਥੀ ਨੂੰ ਜਬਰਦਸਤੀ ਵਸੂਲੀ ਤੇ ਚੋਣ ਹਿੰਸਾ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਹੈ | ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮੁਲਜ਼ਮ, ਬਾਗਨਗਰ-99 ਗ੍ਰਾਮ ਪੰਚਾਇਤ ਦੇ ਮੁਖੀ, ਇਸਤਰਾਫਿਲ ਚੱਕਦਾਰ ਨੂੰ ਬੁੱਧਵਾਰ ਰਾਤ ਨੂੰ ਫ਼ਲਟਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਹਾਸਿਮਨਗਰ ਤੋਂ ਗਿ੍ਫ਼ਤਾਰ ਕੀਤਾ ਗਿਆ। ਮੁਲਜ਼ਮ ਵਿਰੁੱਧ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਜਬਰਦਸਤੀ ਵਸੂਲੀ, ਸਥਾਨਕ ਨਿਵਾਸੀਆਂ ਨੂੰ ਡਰਾਉਣ-ਧਮਕਾਉਣ ਅਤੇ ਹਮਲਾ ਕਰਨ ਦੇ ਦੋਸ਼ ਸ਼ਾਮਲ ਸਨ¢ਖਾਨ ਦਾ ਕਰੀਬੀ ਸਾਥੀ ਮੰਨਿਆ ਜਾਣ ਵਾਲਾ ਚੱਕਦਾਰ, 21 ਮਈ ਨੂੰ ਫਾਲਟਾ ਵਿਧਾਨ ਸਭਾ ਹਲਕੇ ਵਿਚ ਦੁਬਾਰਾ ਵੋਟਿੰਗ ਤੋਂ ਪਹਿਲਾਂ ਚੋਣ ਦੌੜ ਤੋਂ ਪਿੱਛੇ ਹਟਣ ਤੋਂ ਬਾਅਦ ਫਰਾਰ ਹੈ¢ਇਹ ਗਿ੍ਫ਼ਤਾਰੀ 29 ਅਪ੍ਰੈਲ ਨੂੰ ਹੋਈਆਂ ਵੋਟਾਂ ਤੋਂ ਬਾਅਦ ਹਾਸਿਮਨਗਰ ਵਿੱਚ ਹੋਏ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਹਫ਼ਤਿਆਂ ਬਾਅਦ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ