ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਸ਼ੰਸਾ
ਕੈਨਬਰਾ, 28 ਮਈ (ਪੀ.ਟੀ.ਆਈ.)-ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਬਾਰਾ ਮੇਜ਼ਬਾਨੀ ਕਰਨ ਲਈ ਉਤਸੁਕ ਹਨ, ਅਤੇ ਭਾਰਤ ਦੇ ਵਧ ਰਹੇ ਆਰਥਿਕ ਮਹੱਤਵ ਨੂੰ ਇੰਡੋ-ਪੈਸੀਫਿਕ ਖੇਤਰ ਲਈ ਇੱਕ ਮਹਾਨ ਮÏਕਾ ਦੱਸਿਆ¢ਕੈਨਬਰਾ ਵਿੱਚ ਸੰਸਦ ਨੂੰ ਸੰਬੋਧਨ ਕਰਦੇ ਹੋਏ, ਅਲਬਾਨੀਜ਼ ਨੇ ਕਿਹਾ ਕਿ ਭਾਰਤ, ਜਿਸਦੀ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਹੈ, ਇਸ ਦਹਾਕੇ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ 'ਤੇ ਹੈ।'ਇਹ ਸਾਡੇ ਖੇਤਰ ਵਿੱਚ ਸਾਡੇ ਲਈ ਇੱਕ ਵਧੀਆ ਮÏਕਾ ਹੈ। ਅਸੀਂ ਇੱਕ ਪ੍ਰਸ਼ਾਂਤ ਦੇਸ਼ ਹਾਂ, ਪਰ ਅਸੀਂ ਇੱਕ ਹਿੰਦ ਮਹਾਸਾਗਰ ਦੇਸ਼ ਵੀ ਹਾਂ,' ਉਨ੍ਹਾਂ ਨੇ ਕਿਹਾ ਅਲਬਾਨੀਜ਼ ਨੇ ਯਾਦ ਕੀਤਾ ਕਿ ਉਹ ਪਹਿਲੀ ਵਾਰ 1991 'ਚ ਇੱਕ ਬੈਕਪੈਕਰ ਵਜੋਂ ਭਾਰਤ ਆਏ ਸਨ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ 2 ਵਾਰ ਭਾਰਤ ਆਏ ਹਨ¢ ਮੋਦੀ ਆਖਰੀ ਵਾਰ ਮਈ 2023 ਵਿੱਚ ਆਸਟ੍ਰੇਲੀਆ ਗਏ ਸਨ¢ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ ਅਤੇ ਅਣਗਿਣਤ ਛੋਟੇ ਕਾਰੋਬਾਰਾਂ ਨੂੰ ਲਾਭ ਪਹੁੰਚਾਇਆ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਮੋਦੀ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਮੁਲਾਕਾਤ ਕੀਤੀ ਅਤੇ ਵਧਦੀ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ 'ਤੇ ਚਰਚਾ ਕੀਤੀ।
;
;
;
;
;
;
;
;
;