ਪੁਤਿਨ 2 ਦਿਨਾਂ ਭਾਰਤ ਦੌਰੇ ਦੀ ਸਮਾਪਤੀ ਕਰਕੇ ਮਾਸਕੋ ਲਈ ਰਵਾਨਾ ਹੋਏ
ਨਵੀਂ ਦਿੱਲੀ, 5 ਦਸੰਬਰ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 2 ਦਿਨਾਂ ਭਾਰਤ ਦੌਰੇ ਦੀ ਸਮਾਪਤੀ ਕਰਕੇ ਮਾਸਕੋ ਲਈ ਰਵਾਨਾ ਹੋਏ ਹਨ। । ਸ਼ੁੱਕਰਵਾਰ ਨੂੰ ਰਾਸ਼ਟਰਪਤੀ ਪੁਤਿਨ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਦਿੱਲੀ ਪਹੁੰਚਣ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡੇ 'ਤੇ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕੀਤਾ। ਇਸ ਦੌਰੇ ਦੌਰਾਨ, ਦੋਵੇਂ ਨੇਤਾ ਇਕੋ ਕਾਰ ਵਿਚ ਪ੍ਰਧਾਨ ਮੰਤਰੀ ਨਿਵਾਸ ਤੱਕ ਗਏ। ਅੱਜ ਪੁਤਿਨ ਦੀ ਭਾਰਤ ਫੇਰੀ ਦਾ ਦੂਜਾ ਦਿਨ ਹੈ। ਇਹ ਦਿਨ ਦੋਵਾਂ ਦੇਸ਼ਾਂ ਦੇ ਸੰਬੰਧਾਂ ਲਈ ਮਹੱਤਵਪੂਰਨ ਹੋਣ ਦੀ ਉਮੀਦ ਹੈ। ਰੱਖਿਆ ਤੋਂ ਲੈ ਕੇ ਪ੍ਰਮਾਣੂ ਊਰਜਾ ਤੱਕ ਦੇ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਹੋਣ ਦੀ ਉਮੀਦ ਹੈ। ਪੁਤਿਨ 2 ਦਿਨਾਂ ਭਾਰਤ ਦੌਰੇ ਦੀ ਸਮਾਪਤੀ ਕਰਕੇ ਮਾਸਕੋ ਲਈ ਰਵਾਨਾ ਹੋਏ ਹਨ।
;
;
;
;
;
;
;
;
;